ਸੁਨਾਮ ਊਧਮ ਸਿੰਘ ਵਾਲਾ, 8 ਮਾਰਚ,ਬੋਲੇ ਪੰਜਾਬ ਬਿਊਰੋ :
ਸੁਨਾਮ ਪੁਲਿਸ ਨੇ ਨਸ਼ੇ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ 20 ਕਿਲੋ ਚੂਰਾ ਪੋਸਤ ਅਤੇ 945 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ।
ਪੁਲਿਸ ਥਾਣਾ ਸੁਨਾਮ ਊਧਮ ਸਿੰਘ ਵਾਲਾ ਦੇ ਥਾਣੇਦਾਰ ਪਰਮਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਨਵੀਂ ਅਨਾਜ ਮੰਡੀ ਵਿਖੇ ਗੁਪਤ ਸੂਚਨਾ ਦੇ ਆਧਾਰ ‘ਤੇ ਛਾਪਾਮਾਰੀ ਕੀਤੀ। ਇੱਥੇ, ਕਾਰ ਵਿੱਚ ਬੈਠੇ ਵਿਅਕਤੀ ਲਾਲੀ ਵਾਸੀ ਸੁਨਾਮ ਨੂੰ ਫੜ ਲਿਆ ਗਿਆ।
ਗ੍ਰਿਫਤਾਰ ਵਿਅਕਤੀ ਵਾਰਡ ਨੰਬਰ 21 ਦੀ ਨਗਰ ਕੌਂਸਲਰ ਗੁਰਜੀਤ ਕੌਰ ਦਾ ਪਤੀ ਨਿਕਲਿਆ। ਪੁਲਿਸ ਦੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਨਸ਼ਾ ਸਪਲਾਈ ਚੇਨ ‘ਚ ਲੱਖੀ ਵਾਸੀ ਸੁਨਾਮ ਦਾ ਵੀ ਹੱਥ ਹੈ। ਪੁਲਿਸ ਨੇ ਲੱਖੀ ਨੂੰ ਨਾਮਜ਼ਦ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
