ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸੈਂਕੜੇ ਮੁਲਾਜ਼ਮ ਫਰਵਰੀ ਦੀ ਤਨਖਾਹ ਤੋਂ ਪਛੜੇ

ਪੰਜਾਬ

ਫ਼ਤਿਹਗੜ੍ਹ ਸਾਹਿਬ,5, ਮਾਰਚ ,ਬੋਲੇ ਪੰਜਾਬ ਬਿਊਰੋ ;

ਟੈਕਨੀਕਲ ਐਂਡ ਮਕੈਨੀਕਲ ਇੰਪਲਾਈ ਯੂਨੀਅਨ ਬਰਾਂਚ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਤਰਲੋਚਨ ਸਿੰਘ ਜਨਰਲ ਸਕੱਤਰ ਦੀਦਾਰ ਸਿੰਘ ਢਿੱਲੋ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਜਿਲਾ ਜਨਰਲ ਸਕੱਤਰ ਰਾਜਵਿੰਦਰ ਸਿੰਘ ਧਨੋਆ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸੈਂਕੜੇ ਦਰਜਾ ਤਿੰਨ ਤੇ ਚਾਰ ਮੁਲਾਜ਼ਮ ਅੱਜ ਵੀ ਬੈਂਕ ਖਾਤਿਆਂ ਵਿੱਚ ਤਨਖਾਹਾਂ ਉਡੀਕਦੇ ਰਹੇ, ਇਹਨਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਖਜ਼ਾਨਾ ਦਫਤਰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਤਨਖਾਹਾਂ ਦੇ ਬਿੱਲ ਪਏ ਹਨ ਪ੍ਰੰਤੂ ਖਜ਼ਾਨਾ ਅਫਸਰ ਦੀ ਪ੍ਰਮੋਸ਼ਨ ਹੋਣ ਕਾਰਨ ਮੁਲਾਜ਼ਮ ਫਰਵਰੀ ਮਹੀਨੇ ਦੀ ਤਨਖਾਹ ਤੋਂ ਵਾਂਝੇ ਰਹੇ। ਤਨਖਾਹਾ ਨਾ ਜਾਰੀ ਹੋਣ ਕਾਰਨ ਸੈਂਕੜੇ ਮੁਲਾਜ਼ਮ ਖਜ਼ਾਨਾ ਅਫਸਰ ਨੂੰ ਪ੍ਰਮੋਸ਼ਨ ਹੋਣ ਤੇ ਵਧਾਈਆਂ ਵੀ ਨਹੀਂ ਦੇ ਸਕੇ। ਇਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਕਰਨੀਆਂ ਚੰਗੀ ਗੱਲ ਹੈ ਕਿਉਂਕਿ ਮੁਲਾਜ਼ਮਾਂ ਨੌਕਰੀ ਦੌਰਾਨ ਪ੍ਰਮੋਸ਼ਨਾਂ ਦੀ ਵੀ ਉਡੀਕ ਰਹਿੰਦੀ ਹੈ। ਇਹ ਵੀ ਇੱਕ ਨੌਕਰੀ ਲੱਗਣ ਦੇ ਚਾਅ ਵਰਗਾ ਚਾਅ ਹੁੰਦਾ ਹੈ ।ਪ੍ਰੰਤੂ ਸਰਕਾਰ ਨੂੰ ਇਸ ਗੱਲ ਲਈ ਵੀ ਗੰਭੀਰ ਹੋਣਾ ਚਾਹੀਦਾ ਹੈ ਕਿ ਕਿਸ਼ੇ ਮੁਲਾਜ਼ਮ ਜਾਂ ਅਧਿਕਾਰੀ ਦੀ ਪ੍ਰਮੋਸ਼ਨ ਕਾਰਨ ਹੇਠਲੇ ਮੁਲਾਜ਼ਮ ਦੁਖੀ ਨਾ ਹੋਣ। ਇਹਨਾਂ ਆਗੂਆਂ ਨੇ ਪੰਜਾਬ ਦੇ ਵਿੱਤ ਮੰਤਰੀ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ ਤਾਂ ਜੋ ਮੁਲਾਜ਼ਮ ਆਪਣਾ ਲੈਣ ਦੇਣ ਕਰ ਸਕਣ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।