ਚੰਡੀਗੜ੍ਹ, 22 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਕਾਂਗਰਸ ਦੀ ਆਪਸੀ ਲੜਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸ਼ਨੀਵਾਰ ਨੂੰ ਚੰਡੀਗੜ੍ਹ ਦੇ ਵਾਰਡ ਨੰਬਰ 15 ਦੇ ਬਲਾਕ ਪ੍ਰਧਾਨ ਸਮੇਤ 52 ਅਹੁਦੇਦਾਰਾਂ ਨੇ ਅਸਤੀਫਾ ਦੇ ਦਿੱਤਾ। ਇੱਕ ਪਾਸੇ ਕਾਂਗਰਸ ਦੀ ਚੋਣ ਮੁਹਿੰਮ ਸ਼ੁਰੂ ਹੋ ਚੁੱਕੀ ਹੈ ਅਤੇ ਦੂਜੇ ਪਾਸੇ ਅਸਤੀਫ਼ਿਆਂ ਦਾ ਦੌਰ ਚੱਲ ਰਿਹਾ ਹੈ।ਕਾਂਗਰਸੀ ਵਰਕਰਾਂ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਨੂੰ ਅਪੀਲ ਕੀਤੀ ਹੈ ਕਿ ਉਹ ਚੰਡੀਗੜ੍ਹ ਕਾਂਗਰਸ ਦੇ ਇੰਚਾਰਜ ਰਾਜੀਵ ਸ਼ੁਕਲਾ ਨੂੰ ਚੰਡੀਗੜ੍ਹ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੇ ਹੁਕਮ ਦੇਣ। ਅਸਤੀਫਾ ਦੇ ਚੁੱਕੇ ਪਾਰਟੀ ਵਰਕਰਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਤਾਂ ਜੋ ਪਾਰਟੀ ਵਰਕਰ ਚੋਣ ਪ੍ਰਚਾਰ ਵਿਚ ਜੁਟ ਸਕਣ।ਅਸਤੀਫਾ ਦੇਣ ਵਾਲਿਆਂ ਵਿਚ ਪ੍ਰਧਾਨ ਉਮਾਸ਼ੰਕਰ ਯਾਦਵ, ਮੀਤ ਪ੍ਰਧਾਨ ਦਵਿੰਦਰ ਕੁਮਾਰ, ਜਨਰਲ ਸਕੱਤਰ ਰਾਜ ਕੁਮਾਰ ਯਾਦਵ, ਹੋਰ ਅਧਿਕਾਰੀਆਂ ਵਿਚ ਸ਼ੇਰ ਬਹਾਦਰ, ਲਕਸ਼ਮੀ ਰਾਣੀ ਸ਼ਰਮਾ, ਲਲਿਤਾ ਦੇਵੀ, ਰਾਮ ਪ੍ਰਤਾਪ ਯਾਦਵ, ਉਮਾ ਰਾਜ ਭਰ, ਵਿਜੇ ਰਾਜ ਭਰ, ਦੀਪਕ, ਮੁੰਨਾ ਮੀਆਂ, ਸਾਗਰ, ਨੇਤੂ, ਰਾਮ ਖੇਲਵਾਨ, ਮੁਹੰਮਦ ਹਾਰੂਨ, ਲਲਿਤ ਸ਼ਰਮਾ, ਮੁਕੇਸ਼ ਕੁਮਾਰ, ਮੁੰਨਾ ਪਟੇਲ, ਰਾਜੇਂਦਰ, ਭਰਤ ਰਾਏ, ਸੰਜੀਵ, ਭੂਪ ਸਿੰਘ, ਲਲਿਤ, ਦੀਪਿਕਾ ਦੇਵੀ, ਰਾਜ ਕੁਮਾਰ, ਸੰਗੀਤਾ, ਕਨ੍ਹਈਆ ਲਾਲ, ਰਾਮ ਅਵਧ, ਭੂਪੇਂਦਰ ਸ਼ਰਮਾ, ਮਹਿਬੂਬ ਅਹਿਮਦ, ਖੁਸ਼ਬੂ ਕੁਮਾਰ, ਓਮ ਪ੍ਰਕਾਸ਼, ਹਰੀ ਸ਼ੰਕਰ ਯਾਦਵ, ਚੰਦਰਭਾਨ, ਵੇਨੂ ਮੋਰਗਨ, ਮੱਟੂ, ਮੁਹੰਮਦ ਨਿਸਾਰ, ਸੁਰੇਸ਼ ਕੁਮਾਰ, ਰਾਜੇਸ਼ ਕੁਮਾਰ, ਸੁਨੀਲ ਗੁਪਤਾ, ਅਨਿਲ ਕੁਮਾਰ, ਰਾਜ ਕੁਮਾਰ ਯਾਦਵ, ਲਾਲ ਬਹਾਦੁਰ ਮੌਰੀਆ, ਰਾਜ ਕੁਮਾਰ, ਪ੍ਰਦੀਪ ਮੌਰੀਆ, ਸ਼ਿਵ ਕੁਮਾਰ, ਸੰਤਰਾਮ, ਰਾਕੇਸ਼, ਨੀਰਜ ਗੁਪਤਾ, ਰਾਹੁਲ ਚੌਹਾਨ ਮੁਹੰਮਦ ਆਰਿਫ, ਸ਼ਹਿਜ਼ਾਦ ਸ਼ਾਮਲ ਹਨ।