ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ :”40 ਵਰਿਆਂ ਤੋਂ ਕਿਸੇ ਵੀ ਸਿਆਸੀ ਨੇਤਾ ਨੇ ਨਹੀਂ ਫੜੀ ਉਹਨਾਂ ਦੀ ਬਾਂਹ”
ਮੋਹਾਲੀ 28 ਫਰਵਰੀ ,ਬੋਲੇ ਪੰਜਾਬ ਬਿਊਰੋ :
ਮੋਹਾਲੀ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿਤਾ ਕੇ ਵਿਧਾਇਕ ਦੇ ਰੂਪ ਵਿੱਚ ਜੋ ਮਾਣ ਬਖਸ਼ਿਆ ਹੈ ਅਤੇ ਵਿਧਾਨ ਸਭਾ ਵਿੱਚ ਬੋਲਣ ਦਾ ਮੌਕਾ ਦਿੱਤਾ ਹੈ, ਇਸ ਦੇ ਲਈ ਉਹ ਮੋਹਾਲੀ ਦੇ ਹਰ ਇੱਕ ਨਿਵਾਸੀ ਦਾ ਦੇਣ ਕਦੀ ਨਹੀਂ ਦੇ ਸਕਦੇ ਅਤੇ ਉਹ ਲੋਕ ਮਸਲਿਆਂ ਨੂੰ ਹੱਲ ਕਰਵਾਉਣ ਦੇ ਲਈ ਵਿਧਾਨ ਸਭਾ ਦੇ ਵਿੱਚ ਆਵਾਜ਼ ਚੁੱਕਦੇ ਰਹਿਣਗੇ, ਇਹ ਗੱਲ ਅੱਜ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਅੱਜ ਫੇਜ਼- ਇੱਕ ਮੋਟਰ ਮਾਰਕੀਟ ਦੇ ਪ੍ਰਧਾਨ ਫੌਜਾ ਸਿੰਘ, ਫੇਜ਼ -7 ਮੋਟਰ ਮਾਰਕੀਟ ਦੇ ਪ੍ਰਧਾਨ ਕਰਮ ਚੰਦ ਅਤੇ ਰੇਹੜੀ ਮਾਰਕੀਟ ਫੇਜ਼-7 ਦੇ ਪ੍ਰਧਾਨ ਰਾਮ ਗੋਪਾਲ ਬਾਂਸਲ ਦੀ ਅਗਵਾਈ ਵਿੱਚ ਐਸੋਸੀਏਸ਼ਨਾਂ ਦਾ ਇੱਕ ਵਫਦ ਵਿਧਾਇਕ ਮੋਹਾਲੀ -ਕੁਲਵੰਤ ਸਿੰਘ ਨੂੰ ਮਿਲਿਆ, ਆਮ ਆਦਮੀ ਪਾਰਟੀ ਦੇ ਸੈਕਟਰ 79 ਸਥਿਤ ਦਫਤਰ ਵਿਖੇ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਮੁਲਾਕਾਤ ਦੇ ਦੌਰਾਨ ਇਹਨਾਂ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ , ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਨੇ ਵਿਧਾਇਕ ਕੁਲਵੰਤ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿਛਲੇ 40 ਵਰਿਆਂ ਤੋਂ ਕਿਸੇ ਵੀ ਸਿਆਸੀ ਨੇਤਾ ਨੇ ਉਹਨਾਂ ਦੀ ਬਾਂਹ ਨਹੀਂ ਫੜੀ, ਪ੍ਰਧਾਨ ਫੌਜਾ ਸਿੰਘ, ਪ੍ਰਧਾਨ ਕਰਮ ਚੰਦ ਅਤੇ ਰੇਹੜੀ ਮਾਰਕੀਟ ਫੇਸ-7 ਦੇ ਪ੍ਰਧਾਨ ਰਾਮ ਗੋਪਾਲ ਬਾਂਸਲ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਸਪਸ਼ਟ ਕਿਹਾ ਕਿ ਉਹਨਾਂ ਉਨਾਂ ਵੱਲੋਂ ਸਮੇਂ ਦੀਆਂ ਸਰਕਾਰਾਂ ਦੇ ਹਰੇਕ ਨੇਤਾ, ਵਿਧਾਇਕ ਅਤੇ ਮੰਤਰੀ ਤੱਕ ਪਹੁੰਚ ਕੀਤੀ ਅਤੇ ਮੋਟਰ ਮਾਰਕੀਟ ਫੇਸ -ਇੱਕ ਮੋਟਰ ਮਾਰਕੀਟ ਫੇਸ-7 ਅਤੇ ਰੇਹੜੀ ਮਾਰਕੀਟ ਫੇਸ ਸੱਤ ਦੀਆਂ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਹੱਲ ਕਰਨ ਦੀ ਬੇਨਤੀ ਵਫਦ ਦੇ ਰੂਪ ਵਿੱਚ ਮਿਲ ਕੇ ਬਕਾਇਦਾ ਮੰਗ ਪੱਤਰ ਦਿੰਦੇ ਰਹੇ ,ਪ੍ਰੰਤੂ ਕਿਸੇ ਨੇ ਵੀ ਉਹਨਾਂ ਦੀ ਸਾਰ ਨਹੀਂ ਜਾਣੀ ਅਤੇ ਹਰ ਨੇਤਾ ਨੇ ਉਨਾਂ ਨੂੰ ਸਿਰਫ ਵੋਟ ਰਾਜਨੀਤੀ ਦਾ ਹੀ ਸ਼ਿਕਾਰ ਬਣਾਇਆ, ਚੋਣਾਂ ਦੇ ਦਿਨਾਂ ਵਿੱਚ ਵੋਟਾਂ ਪ੍ਰਾਪਤ ਕਰਨ ਲਈ ਉਹਨਾਂ ਨੂੰ ਤਰ੍ਹਾਂ- ਤਰ੍ਹਾਂ ਦੇ ਵਾਅਦੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਦਾਅਵੇ ਕੀਤੇ ਜਾਂਦੇ ਰਹੇ., ਪ੍ਰੰਤੂ ਵਿਧਾਇਕ ਕੁਲਵੰਤ ਸਿੰਘ ਵੱਲੋਂ ਉਹਨਾਂ ਦੇ ਲੰਮੇ ਸਮੇਂ ਤੋਂ ਲਮਕਦੇ ਮਸਲੇ ਨੂੰ ਬਕਾਇਦਾ ਵਿਧਾਨ ਸਭਾ ਦੇ ਵਿੱਚ ਮਸਲਾ ਉਠਾ ਕੇ ਹੱਲ ਕਰਨ ਦੇ ਰਾਹ ਤੋਰਿਆ, ਵਿਧਾਇਕ ਨਾਲ ਮੁਲਾਕਾਤ ਦੇ ਦੌਰਾਨ ਮੋਟਰ ਮਾਰਕੀਟ ਫੇਜ਼- ਇੱਕ ਦੇ ਪ੍ਰਧਾਨ ਫੌਜਾ ਸਿੰਘ, ਮੋਟਰ ਮਾਰਕੀਟ ਫੇਜ਼ -ਸੱਤ ਦੇ ਪ੍ਰਧਾਨ ਕਰਮ ਚੰਦ ਅਤੇ ਰੇਹੜੀ ਮਾਰਕੀਟ ਫੇਸ- ਸੱਤ ਦੇ ਪ੍ਰਧਾਨ ਰਾਮ ਗੋਪਾਲ ਬਾਂਸਲ ਨੇ ਕਿਹਾ ਕਿ ਅੱਜ ਉਹ ਇਸ ਦੇ ਲਈ ਵਿਧਾਇਕ ਕੁਲਵੰਤ ਸਿੰਘ ਹੋਰਾਂ ਦਾ ਧੰਨਵਾਦ ਕਰਨ ਦੇ ਲਈ ਆਏ ਸਨ। ਇਸ ਮੌਕੇ ਤੇ ਫੇਸ-1 ਮੋਟਰ ਮਾਰਕੀਟ
ਫੌਜਾ ਸਿੰਘ, ਅਵਤਾਰ ਸਿੰਘ, ਨਿਰਮਲ ਸਿੰਘ,5 ਅਮਨਦੀਪ ਸਿੰਘ, ਹਰਦੇਵ ਸਿੰਘ, ਦਰਸ਼ਨ ਸਿੰਘ
ਫੇਜ-7 ਮੋਟਰ ਮਾਰਕੀਟ
ਕਰਮ ਚੰਦ ਪ੍ਰਧਾਨ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ- ਕੁਲਦੀਪ ਸਿੰਘ ਸਮਾਣਾ , ਸਟੇਟ ਐਵਾਰਡੀ- ਫੂਲਰਾਜ ਸਿੰਘ – ਸਾਬਕਾ ਕੌਂਸਲਰ, ਹਰਮੇਸ਼ ਸਿੰਘ ਕੁੰਬੜਾ, ਹਰਵਿੰਦਰ ਸਿੰਘ ਸੈਣੀ, ਅਮਰਜੀਤ ਸਿੰਘ, ਹਰਪਾਲ ਸਿੰਘ ਬਰਾੜ, ਗੁਰਪਾਲ ਸਿੰਘ ਗੈਰੀ ਗਰੇਵਾਲ,, ਹਰਪਾਲ ਸਿੰਘ ਚੰਨਾ- ਸਾਬਕਾ ਕੌਂਸਲਰ, ਦੀਪਕ ਸ਼ਰਮਾ ਜਨਰਲ ਸਕੱਤਰ, ਰਜਿੰਦਰ ਕੌਰ, ਪ੍ਰੇਮ ਸਿੰਘ ਸੈਨੀ, ਮੇਵਾ ਸਿੰਘ, ਜਸਪਾਲ ਸਿੰਘ, ਲਲਿਤ ਕੁਮਾਰ,
ਰੇਹੜੀ ਮਾਰਕੀਟ ਫੇਜ਼-7
ਰਾਮ ਗੋਪਾਲ ਬਾਂਸਲ ਪ੍ਰਧਾਨ, ਗੋਪਾਲ ਸ਼ਰਮਾ, ਕੁਲਵੰਤ ਸਿੰਘ, ਸ਼ਿਵਪਾਲ, ਛੋਟੇ ਲਾਲ, ਹਰਪ੍ਰੀਤ ਸਿੰਘ, ਵੇਦ ਪ੍ਰਕਾਸ਼, ਜਰਨੈਲ ਸਿੰਘ, ਅਨਿਲ ਜੈਨ, ਹਰਵਿੰਦਰ ਸਿੰਘ, ਰਾਕੇਸ਼ ਕੁਮਾਰ, ਰਮੇਸ਼ ਚੰਦ, ਮਨੀ ਲਾਲ, ਬਹਾਦਰ ਸਿੰਘ, ਕੇਸਰ ਚੰਦ ਸ਼ਰਮਾ,ਰਿਸ਼ੂ ਬਾਂਸਲ, ਗੁਰਮੁਖ ਸਿੰਘ, ਡੀ. ਡੀ ਜੈਨ, ਹਰਵਿੰਦਰ ਸਿੰਘ, ਪਵਨ ਕੁਮਾਰ, ਜਸਪਾਲ ਸਿੰਘ ਵੀ ਹਾਜ਼ਰ ਸਨ,