ਚੰਡੀਗੜ੍ਹ, 28 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਪੰਜਾਬੀ ਕਲਾਕਾਰ ਦੇ ਸੁਰੱਖਿਆ ਕਰਮੀ ਨਾਲ ਲੁੱਟ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਕਲਾਕਾਰ ਕਰਮਜੀਤ ਅਨਮੋਲ ਦੇ ਗਨਮੈਨ ਸਰਬਪ੍ਰੀਤ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਹੈ ਅਤੇ ਪਿਸਤੌਲ ਦੀ ਨੋਕ ’ਤੇ ਗੱਡੀ ਖੋਹ ਕੇ ਫਰਾਰ ਹੋ ਗਏ ਹਨ।
ਜਾਣਕਾਰੀ ਅਨੁਸਾਰ, ਸਰਬਪ੍ਰੀਤ ਕਿਸੇ ਕੰਮ ਨਾਲ ਜਾ ਰਿਹਾ ਸੀ, ਜਦੋਂ ਖੰਨਾ ਦੇ ਨੇੜੇ ਲੁਟੇਰਿਆਂ ਨੇ ਪਹਿਲਾਂ ਉਸ ਨੂੰ ਅਗਵਾ ਕਰ ਲਿਆ ਅਤੇ ਬਾਅਦ ਵਿੱਚ ਪਿਸਤੌਲ ਦੀ ਨੋਕ ’ਤੇ ਏ.ਟੀ.ਐਮ. ਤੋਂ ਪੈਸੇ ਕੱਢਵਾਏ ਤੇ ਗੱਡੀ ਲੈ ਕੇ ਫਰਾਰ ਹੋ ਗਏ। ਇਹ ਘਟਨਾ ਲਾਂਡਰਾ ਦੇ ਮਜਾਤ ਇਲਾਕੇ ਦੇ ਨੇੜੇ ਦੀ ਦੱਸੀ ਜਾ ਰਹੀ ਹੈ, ਜਿੱਥੇ ਲੁਟੇਰਿਆਂ ਨੇ ਸਰਬਪ੍ਰੀਤ ਦੀ ਗੱਡੀ ਨੂੰ ਘੇਰ ਲਿਆ, ਉਸ ਨੂੰ ਅਗਵਾ ਕਰ ਲਿਆ ਅਤੇ ਗੱਡੀ ਵੀ ਲੈ ਗਏ।
ਜ਼ਖ਼ਮੀ ਸਰਬਪ੍ਰੀਤ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਹਾਲੇ ਤਕ ਪੁਲਿਸ ਜਾਂਚ ਕਰ ਰਹੀ ਹੈ ਅਤੇ ਲੁਟੇਰਿਆਂ ਦੀ ਤਲਾਸ਼ ਜਾਰੀ ਹੈ।
