ਬੀਜੇਪੀ ਦੇ ਵਿੱਚ ਸ਼ਮੂਲੀਅਤ ਕਾਰਨ ਲਿਆ ਫੈਸਲਾ
ਰੋਪੜ,27, ਫਰਵਰੀ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਇਲਾਕੇ ਦੀ ਸੰਘਰਸ਼ਸ਼ੀਲ ਜਥੇਬੰਦੀ ਕਿਰਤੀ ਕਿਸਾਨ ਮੋਰਚਾ ਦੀ ਮੀਟਿੰਗ ਪ੍ਰੀਤਮ ਸਿੰਘ ਰਾਏਪੁਰ ਦੀ ਪ੍ਰਧਾਨਗੀ ਹੇਠ ਹੋਈ । ਆਗੂਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਜਗਮਨਦੀਪ ਸਿੰਘ ਪੜੀ ਬੀਜੇਪੀ ਦੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰ ਰਿਹਾ ਹੈ । ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਦੇ ਮਸਲੇ ਉੱਪਰ ਜਥੇਬੰਦੀ ਨੇ ਉਸਨੂੰ ਗਲਤੀ ਮੰਨਣ ਲਈ ਕਿਹਾ ਸੀ । ਉਸਨੇ ਗਲਤੀ ਮੰਨਦੇ ਹੋਏ ਅੱਗੇ ਤੋਂ ਬੀਜੇਪੀ ਦੇ ਪ੍ਰੋਗਰਾਮਾਂ ਵਿੱਚ ਨਾ ਜਾਣ ਦਾ ਭਰੋਸਾ ਦਿੱਤਾ ਸੀ ਪਰ ਕੁੱਝ ਦਿਨ ਪਹਿਲਾਂ ਜਗਮਨਦੀ ਸਿੰਘ ਪੜੀ ਨੇ ਇਕਬਾਲ ਸਿੰਘ ਲਾਲਪਰਾ ਦੇ ਜਨਮਦਿਨ ਉੱਪਰ ਆਪਣੇ ਕੈਂਪ ਲਗਵਾ ਕੇ ਦੁਬਾਰਾ ਜਥੇਬੰਦੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ।ਜਿਸ ਕਰਕੇ ਜਥੇਬੰਦੀ ਉਸਨੂੰ ਸਾਰੇ ਅਹੁਦਿਆਂ ਤੋਂ ਬਰਖਾਸਤ ਕਰਦੀ ਹੈ । ਉਸਦੇ ਚੰਗੇ ਮਾੜੇ ਕੰਮ ਲਈ ਜਥੇਬੰਦੀ ਜਿੰਮੇਵਾਰ ਨਹੀਂ ਹੋਵੇਗੀ । ਆਗੂਆਂ ਨੇ ਕਿਹਾ ਕਿ ਇੱਕ ਪਾਸੇ ਬੀਜੇਪੀ ਸਰਕਾਰ ਪੰਜਾਬ ਨਾਲ ਧੱਕਾ ਕਰ ਰਹੀ ਹੈ । ਸੈਂਕੜੇ ਕਿਸਾਨ ਬੀਜੇਪੀ ਦੀ ਸਰਕਾਰ ਸ਼ਹੀਦ ਕਰ ਚੁੱਕੀ ਹੈ । ਸ਼ਭਕਰਮਨ ਦੀ ਮੌਤ ਦਾ ਇਨਸਾਫ ਹਜੇ ਤੱਕ ਨਹੀਂ ਮਿਲਿਆ । ਬੀਜੇਪੀ ਦੇ ਪ੍ਰੋਗਰਾਮਾਂ ਵਿੱਚ ਜਾਣਾ ਪੰਜਾਬ ਨਾਲ ਧ੍ਰੋਹ ਕਮਾਉਣ ਦੇ ਬਰਾਬਰ ਹੈ । ਇਸ ਕਰਕੇ ਜਗਮਨਦੀਪ ਸਿੰਘ ਪੜੀ ਅੱਜ ਤੋਂ ਸਾਡੀ ਜਥੇਬੰਦੀ ਦਾ ਆਗੂ ਨਹੀਂ ਰਿਹਾ ।ਇਸ ਮੌਕੇ ਬੀਰ ਸਿੰਘ ਬੜਵਾ , ਬਲਵੀਰ ਸਿੰਘ ਮੁੰਨੇ ,ਜਰਨੈਲ ਸਿੰਘ ਮਗਰੋੜ , ਮੋਹਨ ਸਿੰਘ ਅਸਮਾਨਪੁਰ , ਗੁਰਨੈਬ ਸਿੰਘ ਅਬਿਆਣਾ , ਰਾਮ ਸਿੰਘ ਅਬਿਆਣਾ , ਦਵਿੰਦਰ ਸਰਥਲੀ , ਰਣਜੀਤ ਕੌਰ ਰਾਏਪੁਰ , ਸਰਬਜੀਤ ਕੋਰ ਬੜਵਾ , ਜਰਨੈਲ ਕੌਰ ਬੜਵਾ , ਹਰਜਿੰਦਰ ਕੌਰ ਚਨੌਲੀ , ਅਵਤਾਰ ਸਿੰਘ ਬੜਵਾ ਆਦਿ ਹਾਜਰ ਸਨ ।