ਗੁਹਾਟੀ, 27 ਫਰਵਰੀ,ਬੋਲੇ ਪੰਜਾਬ ਬਿਊਰੋ :
ਅਸਾਮ ਦੇ ਮੋਰੀਗਾਓਂ ਜ਼ਿਲ੍ਹੇ ’ਚ ਵੀਰਵਾਰ ਤੜਕੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 5 ਮਾਪੀ ਗਈ ਹੈ।
ਭੂਚਾਲ ਦੇ ਝਟਕੇ ਸਿਰਫ਼ ਮੋਰੀਗਾਓਂ ਤੱਕ ਸੀਮਤ ਨਹੀਂ ਰਹੇ, ਸਗੋਂ ਗੁਹਾਟੀ ਅਤੇ ਰਾਜ ਦੇ ਹੋਰ ਹਿੱਸਿਆਂ ਤੱਕ ਵੀ ਪਹੁੰਚੇ। National Center for Seismology (NCS) ਮੁਤਾਬਕ, ਇਹ ਭੂਚਾਲ ਤਕਰੀਬਨ 2:25 ਵਜੇ ਰਾਤ ਆਇਆ, ਜਿਸ ਦਾ ਕੇਂਦਰ ਧਰਤੀ ਦੀ 16 ਕਿਲੋਮੀਟਰ ਡੂੰਘਾਈ ’ਚ ਸੀ।
ਫ਼ਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ।
