ਅੰਮ੍ਰਿਤਸਰ, 27 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ਦੇ ਮਾਨਾਂਵਾਲਾ ਕਲਾਂ ਨੇੜੇ ਚਾਟੀਵਿੰਡ ਥਾਣੇ ਅਧੀਨ ਇੱਕ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਚੋਰਾਂ ਨੇ ਦਿਨ-ਦਿਹਾੜੇ ਏਐੱਸਆਈ ਮਨਦੀਪ ਸਿੰਘ ਦੀ ਕਾਰ ‘ਚੋਂ ਸਰਵਿਸ ਰਿਵਾਲਵਰ, ਚਾਰ ਕਾਰਤੂਸ, ਚਾਰਜਰ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ।
ਘਟਨਾ ਉਸ ਸਮੇਂ ਵਾਪਰੀ, ਜਦੋਂ ਏਐੱਸਆਈ ਆਪਣੇ ਪੁੱਤਰ ਨੂੰ, ਜੋ ਕਿ ਤੀਜੀ ਜਮਾਤ ਦਾ ਵਿਦਿਆਰਥੀ ਹੈ, ਸਕੂਲ ਛੱਡਣ ਗਏ ਸਨ। ਜਿਵੇਂ ਹੀ ਉਹ ਵਾਪਸ ਆਏ, ਉਨ੍ਹਾਂ ਨੇ ਵੇਖਿਆ ਕਿ ਉਨ੍ਹਾਂ ਦੀ ਕਾਰ ‘ਚੋਂ ਕੀਮਤੀ ਸਾਮਾਨ ਲਾਪਤਾ ਹੈ।
ਪੁਲਿਸ ਹੁਣ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ, ਤਾਂ ਜੋ ਚੋਰਾਂ ਦੀ ਪਛਾਣ ਕੀਤੀ ਜਾ ਸਕੇ।
