ਪ੍ਰੀਖਿਆ ਲੈਣਾ ਵੀ ਉਨ੍ਹਾਂ ਹੀ ਚੁਣੌਤੀ ਪੂਰਨ ਜਿਨ੍ਹਾਂ ਪ੍ਰੀਖਿਆ ਦੇਣਾ : ਸ੍ਰੀ ਮਤੀ ਬਰਾੜ
ਮੁਹਾਲੀ 25 ਫਰਵਰੀ ,ਬੋਲੇ ਪੰਜਾਬ ਬਿਊਰੋ :
ਪੰਜਾਬ ਸਕੁਲ ਸਿੱਖਿਆ ਬੋਰਡ ਦੇ ਮਰਹੁ੍ਮ ਚੇਅਰਮੈਨ ਗੁਰਬਖਸ ਸਿੰਘ ਸੇਰਗਿੱਲ ਨੂੰ ਸਮਰਪਿਤ ਪੰਜਾਬ ਸਕੂਲ ਸਿੰਖਿਆ ਬੋਰਡ ਰਿਟਾਇਰਡ ਆਫੀਸਰ ਐਸੋਸੀਏਸਨ ਵੱਲੋਂ ਕਰਵਾਇਆ ਗਿਆ ਮੇਲਜੋਲ ਸ੍ਮਾਗਮ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਐਸੋਸੀਏਸਨ ਦੇ ਸੇਵਾ ਮੁਕ਼ਤ 5 ਸੀਨੀਅਰ ਅਧਕਾਰੀਆਂ ਨੂੰ ਸਨਮਾਨਿਤ ਕੀਆ ਗਿਆ।
ਪ੍ਰਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਮੀਤ ਸਿੰਘ ਰੰਧਾਵਾ ਨੇ ਦੱਸਿਅਆ ਕਿ ਪ੍ਰੋਗਰਾਮ ਦਾ ਅਗਾਜ਼ ਪਰਮਜੀਤ ਸਿੰਘ ਪੰਮਾ ਦੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤ ਨਾਲ ਹੋਈ । ਅੇਸੋਸੀਏਸਨ ਦੇ ਜਨਜਲ ਸਕੱਤਰ ਹਰਬੰਸ ਸਿੰਘ ਢੋਲੇਵਾਲ ਨੇ ਮਰਹੂਮ ਚੇਅਰਮੈਨ ਵੱਲੋਂ ਸਿੱਖਿਆ ਬੋਰਡ ਦੇ ਮਰਹੂਮ ਚੇਅਰਮੈਨ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋ਼ ਬਾਅਦ ਯੂਨੀਅਨ ਦੇ ਸਾਬਕਾ ਪ੍ਰਧਾਨ ਹਰਬੰਸ ਬਾਗੜੀ ਨੇ ਸ੍ਰੀ ਸੇਰਗਿਲ ਵੱਲੋਂ ਸਿਖਿਆ ਬੋਰਡ ਦੇ ਕਰਮਚਾਰੀਆਂ ਦਿਤੀ ਗਈ ਪੈਨਸਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿਤੀ ਅਤੇ ਕਿਹਾ ਕਿ ਉਨ੍ਹਾਂ ਵਲੋਂ ਭਾਰਤ ਦੇ ਬੋਰਡ ਅਤੇ ਕਾਰੋਰੇਸਂਨਾਂ ਵਿੱਚ ਸਿੱਖਿਆ ਬੋਰਡ ਨੂੰ ਪੈਨਸਨ ਦਿਵਾਈ ਗਈ। ਉਨ੍ਰਾ ਮਰਹੂਮ ਚੇਅਰਮੈਨ ਭਰਭੂਰ ਸਿੰਘ ਅਤੇ ਪ੍ਰੋ ਹਰਬੰਸ ਸਿੰਘ ਦੀਆਂ ਬੋਰਡ ਮੁਲਾਜਮਾਂ ਲਈ ਕੀਤੇ ਕੰਮਾਂ ਨੂੰ ਵੀ ਯਾਦ ਕੀਤਾ। ਬੋਰਡ ਯੂਨੀਅਨ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਅਤੇ ਸੇਵਾ ਮੁਕਤ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ, ਰਾਣੂੰ ਯਾਦਗਰੀ ਟਰੱਸਟ ਦੇ ਚੇਅਰਮਨ, ਜਰਨੈਲ ਸਿੰਘ ਚੂੰਨੀ ਵੱਲੋਂ ਵੀ ਸ੍ਰੀ ਸੇਰਗਿਲ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਸਿਜਦਾ ਕੀਤਾ ਗਿਆ।
ਸਿੱਖਿਆ ਬੋਰਡ ਦੀ ਸਕੱਤਰ ਸ੍ਰੀ ਮਤੀ ਪਰਲੀਨ ਕੌਰ ਬਰਾੜਾ ਵੱਲੋਂ ਬੋਰਡ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਲੇ ਅਧਿਕਾਰੀਆਂ ਨੂੰ ਮਿਲਕੇ ਖੁਸੀ ਜਾਹਰ ਕਰਦਿਆਂ ਕੀਤਾ ਕਿ ਇਹ ਉਨ੍ਹਾ ਦੀ ਮਿਹਨ਼ਤ ਦਾ ਨਤੀਜਾ ਹੈ ਕਿ ਸਿਖਿਆ ਬੋਰਡ ਅਜ ਲੱਖਾਂ ਵਿਦਿਆਰਥੀਆਂ ਨੁੰ ਮਿਆਰ ਵਿਦਿਆ ਪ੍ਰਦਾਨ ਕਰ ਰਿਹਾ ਹੈ। ਉਨਾਂ ਕਿਹਾ ਕਿ ਉਨਾਂ ਅਜ ਮਹਿਸੂਸ ਕੀਤਾ ਕੀਤਾ ਕਿ ਪ੍ਰਖਿਆ ਲੈਣਾ ਵੀ ਉਡੀ ਵੱਡੀ ਚੁਣੌਤੀ ਹੈ ਜਿਨੀ ਕਿ ਪ੍ਰੀਖਿਆ ਦੇਣਾ ਹੈ। ਉਨ੍ਹਾਂ ਇਸ ਮੌਕੇ, ਬੋਰਡ ਦੇ ਸੇਵਾ ਮੁਕਤ ਅਧਿਕਾਰੀਆਂ, ਤਰਲੋਚਨ ਸਿੰਘ ਤਰਸੀ,ਸ੍ਰੀ ਮਤੀ ਜਗਵੀਰ ਕੌਰ ਬਰਾੜ, ਜਰਨੈਲ ਸਿੰਘ, ਸ੍ਰੀ ਮਤੀ ਹਰਬੰਸ ਕੌਰ ਗਿੱਲ ਅਤੇ ਸ੍ਰੀ ਮਤੀ ਹਰਪ੍ਰੀਤ ਕੌਰ ਬਾਠ ਨੂੰ ਸਨਮਾਨ ਚਿੰਨ ਅਤੇ ਦੁਸਾਲਾ ਦੇ ਕੇ ਸਨਮਾਨਿ਼ਤ ਕੀਤਾ ਗਿਆ। ਇਸ ਮੌਕੇ ਸਾਬਕਾ ਕੰਟਰੋਲਰ ਜਰਨੈਲ ਸਿੰਘ, ਸਾਬਕਾ ਸਕੱਤਰ ਸ੍ਰੀ ਮਤੀ ਪਵਿਤਰ ਕੌਰ ਅਤੇ ਜਗੀਰ ਸਿੰਘ ਅਪਣੇ ਸਾਥੀਆਂ ਨਾਲ ਬੀਤਾਏ ਪਲਾਂ ਨੂੰ ਯਾਦ ਕੀਤਾ ਅਤੇ ਐਸੋਸੀਏਸ਼ਨ ਦੇ ਆਹੁਦੇਦਾਰਾਂ ਸਫਲ ਪ੍ਰੋਗਰਾਮ ਲਈ ਵਧਾਈ ਦਿਤੀ ।
ਇਸ ਮੌਕੇ ਐਸੋਸੀਏਸ਼ਨ ਵੱਲੋ਼ ਸ੍ਰੀ ਮਤੀ ਪਰਲੀਨ ਕੌਰ ਬਰਾੜ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਕੱਤਰ ਵੱਲੋ਼ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੋਕੇ ਗੁਰਦੀਪ ਢਿਲੋ਼, ਰਾਮ ਨਾਥ ਗੋਇਲ,ਹਰਬੰਸ ਸਿੰਘ ਢੋਲਵਾਲ, ਗੁਰਦੇਵ ਸਿੰਘ , ਹਰਵਿੰਦਰ ਸਿੰਘ, ਮੇਘ ਰਾਜ ਗੋਇਲ, ਗੁਰਮੀਤ ਸਿੰਘ ਰੰਧਾਵਾ, ਗੁਰਦੀਪ ਸਿਆਲ, ਨਿਰੰਜਨ ਮਾਹੀ, ਮਲੂਕ ਸਿੰਘ, ਵਰਿੰਦਰ ਕੁਮਾਰ ਅਤੇ ਸੁਰਿੰਦਰ ਪਾਲ ਸਿੰਘ ਬੈਦਵਾਣ ਹਾਜਰ ਸਨ। ਪ੍ਰੋਗਰਾਮ ਦੇ ਅੰਤ ਵਿੱਚ ਐਸੋਸੀਏਸਨ ਦੇ ਕਨਵੀਨਰ ਗੁਰਦੀਪ ਸਿੰਘ ਢਿਲੋ਼ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਾਈ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਸਦਕਾ ਅਤੇ ਸ੍ਰੀ ਸੇਰਗਿਲ ਦੇ ਦ੍ਰਿੜ ਈਰਾਦੇ ਨਾਲ ਪੈਨਸਨ ਲੇਣ ਦੇ ਹੱਕਦਾਰ ਹੋਏ ਹਾਂ। ਉਨ੍ਹਾਂ ਪੈਨਸਨ ਨੂੰ ਬੋਰੜ ਦੇ ਬਜਟ ਦਾ ਹੈਡ ਬਣਾਉਣ ਲਈ ਸਾਬਕਾ ਚੇਅਰਮੈਨ ਗੁਰਬਖਸ਼ ਸਿੰਘ ਢਿਲੋ਼ ਦਾ ਵੀ ਧੰਨਵਾਦ ਕੀਤਾ।