ਮੋਹਾਲੀ 25 ਫਰਵਰੀ ,ਬੋਲੇ ਪੰਜਾਬ ਬਿਊਰੋ :
ਕੰਨ ਫੈਡਰੇਸ਼ਨ ਆਫ ਗਰੇਟ ਮੋਹਾਲੀ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਰਜਿਸਟਰ ਮੋਹਾਲੀ ਦੀ ਮੀਟਿੰਗ ਦੀ ਪ੍ਰਧਾਨਗੀ ਸਰਦਾਰ ਐਮ ਐਸ ਔਜਲਾ ਪੈਟਰਨ ਅਤੇ ਸ੍ਰੀ ਕੇ ਕੇ ਸੈਨੀ ਪ੍ਰਧਾਨ ਕਨ ਫੈਡਰੇਸ਼ਨ ਦੀ ਅਗਵਾਈ ਹੇਠ ਕਮਿਊਨਿਟੀ ਸੈਂਟਰ ਫੇਸ 7 ਮੋਹਾਲੀ ਵਿੱਚ ਨਗਰ ਨਿਗਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਪਾਰਕਾਂ ਦੀ ਮੇਨਟੇਨੈਂਸ ਸਬੰਧੀ ਨੋਟਿਸ ਭੇਜੇ ਗਏ ਦੇ ਸਬੰਧ ਵਿੱਚ ਲਗਭਗ 40 ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਨੁਮਾਇੰਦੇ ਇਕੱਠੇ ਹੋਏ ਨਗਮ ਨਿਗਮ ਵੱਲੋਂ ਪਾਰਕਾਂ ਨੂੰ ਰੱਖ ਰਖਾਵ ਕਰਨ ਵਾਸਤੇ 4,23 ਪੈਸੇ ਹਰ ਮਹੀਨੇ ਦੇਣ ਦਾ ਐਗਰੀਮੈਂਟ ਕੀਤਾ ਹੋਇਆ ਹੈ ਨੋਟਿਸ ਵਿੱਚ ਲੜੀ ਨੰਬਰ 3 ਮੁਤਾਬਕ ਪਾਰਕਾਂ ਦੀਆਂ ਗਰੀਲਾਂ ਗੇਟ ਝੋਲਿਆਂ ਦੀ ਰਿਪੇਅਰ ਪੇਂਟ ਰਿਪੇਅਰ ਦਾ ਕੰਮ ਐਸੋਸੀਏਸ਼ਨ ਵੱਲੋਂ ਕਰਵਾਇਆ ਜਾਣਾ ਹੈ ਹਰ ਮਹੀਨੇ ਕੀਤੇ ਜਾ ਰਹੇ ਖਰਚੇ ਦਾ ਵੇਰਵਾ ਵੀ ਦੱਸਣਾ ਹੈ ਇਸ ਤੋਂ ਇਲਾਵਾ ਪਾਰਕਾਂ ਦੇ ਵਿੱਚ ਬੋਰਡ ਪਰਫਾਰਮੇ ਮੁਤਾਬਕ ਬੀ ਲਗਵਾਏ ਜਾਣ ਬਾਰੇ ਲਿਖਿਆ ਗਿਆ ਇਸ ਮੌਕੇ ਤੇ ਕੰਨ ਫੈਡਰੇਸ਼ਨ ਦੇ ਪ੍ਰਧਾਨ ਸ੍ਰੀ ਕੇ ਕੇ ਸੈਨੀ ਜੀ ਨੇ ਦੱਸਿਆ ਆਮ ਤੌਰ ਤੇ ਜੋ ਪੈਸਾ ਕਾਰਪੋਰੇਸ਼ਨ ਵੱਲੋਂ ਆਉਂਦਾ ਹੈ ਉਸ ਵਿੱਚ ਮਾਲੀ , ਸਫਾਈ ਸੇਵਕਾਂ ਦੀ ਤਨਖਾਹ ਪੌਦਿਆਂ ਦੀ ਖਰੀਦ , ਖਾਦ ਅਤੇ ਫੁਟਕਲ ਖਰਚੇ ਹੀ ਹੁੰਦੇ ਹਨ ਜਿੱਥੋਂ ਤੱਕ ਨੋਟਿਸ ਰਾਹੀਂ ਦੱਸਿਆ ਗਿਆ ਹੈ ਬਾਉਂਡਰੀ ਬਾਲ ਦੀਆਂ ਗਰੀਲਾਂ ਗੇਟ ਝੂਲੇ ਦੀ ਰਿਪੇਅਰ ਪੇਂਟ ਆਦੀ ਕਰਵਾਇਆ ਜਾਵੇ ਇਸ ਦੀ ਸੂਚਨਾ ਕਾਰਪੋਰੇਸ਼ਨ ਨੂੰ ਤਿੰਨ ਦਿਨਾਂ ਦੇ ਅੰਦਰ ਦਿੱਤੀ ਜਾਵੇ ਵੱਖ ਵੱਖ ਰੈਜੀਡੈਂਟ ਵੈਲਫੇਅਰ ਐੋਸੀਏਸ਼ਨ ਦੇ ਪ੍ਰਧਾਨਾਂ ਨੇ ਦੱਸਿਆ ਕਾਰਪੋਰੇਸ਼ਨ ਵੱਲੋਂ ਦਿੱਤੇ ਜਾ ਰਹੇ ਪੈਸਿਆਂ ਵਿੱਚ ਪਾਰਕਾਂ ਦੀ ਸਫਾਈ ਅਤੇ ਗਰੀਨਰੀ ਵਧਾਉਣ ਵਾਸਤੇ ਉਪਰਾਲੇ ਰੈਜੀਡੈਂਟ ਵੈਲਫੇਅਰ ਐੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਹਨ ਆਪਣੀ ਆਪਣੀ ਪਾਰਕਾਂ ਦੀਆਂ ਫੋਟੋ ਵੀ ਦਿਖਾਈਆਂ ਜਿਸ ਵਿੱਚ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਜੇਕਰ ਨਿਗਮ ਵੱਲੋਂ ਕਿਸੇ ਪਾਰਕ ਵਿੱਚ ਕੁਝ ਤਰੁੱਟੀਆਂ ਪਾਈ ਜਾ ਰਹੀਆਂ ਹਨ ਤਾਂ ਉਸ ਬਾਰੇ ਕੰਨ ਫੈਡਰੇਸ਼ਨ ਨੂੰ ਦੱਸਿਆ ਜਾਵੇ ਤਾਂ ਜੋ ਸੰਬੰਧਿਤ ਐਸੋਸੀਏਸ਼ਨ ਨੂੰ ਸੂਚਿਤ ਅਤੇ ਕੰਮ ਕਰਾਉਣ ਵਾਸਤੇ ਕਿਹਾ ਜਾਵੇ ਕਨ ਫੈਡਰੇਸ਼ਨ ਦਾ ਮੋਹਾਲੀ ਸ਼ਹਿਰ ਨੂੰ ਸਾਫ ਸੁਥਰਾ ਅਤੇ ਗਰੀਨਰੀ ਰੱਖਣ ਵਿੱਚ ਮਦਦ ਕਰਨਾ ਹੈ ਨਗਰ ਨਿਗਮ ਇਸ ਤੋਂ ਇਲਾਵਾ ਕੰਮ ਕਰਵਾਉਣਾ ਚਾਹੁੰਦਾ ਹੈ ਅਲੱਗ ਫੰਡਾਂ ਦਾ ਇੰਤਜ਼ਾਮ ਕੀਤਾ ਜਾਵੇ ਇਸ ਮੌਕੇ ਤੇ ਕਨ ਫੈਡਰੇਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਸਿੰਘ, ਵਾਈਸ ਪ੍ਰਧਾਨ ਬਖਸ਼ੀਸ਼ ਸਿੰਘ, ਜਨਰਲ ਸਕੱਤਰ ਓਮ ਪ੍ਰਕਾਸ਼ ਚਟਾਨੀ, ਫਾਈਨੈਂਸ ਸੈਕਟਰੀ ਸੰਜੀਵ ਰਾਵੜਾ, ਜੋਇੰਟ ਸਕੱਤਰ ਮਧੂ ਪਟਨਾਗਰ ਅਤੇ ਵੱਖ-ਵੱਖ ਰੈਜੀਡੈਂਟ ਵੈਲਫੇਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੇਲ ਸਿੰਘ, ਬਲਵੀਰ ਸਿੰਘ, ਦੀਪਕ ਦੂਆ ਗੁਰਮੀਤ ਸਿੰਘ, ਜੇ ਐਸ ਮੁਲਤਾਨੀ, ਰੁਪਿੰਦਰ ਸਿੰਘ ਆਰ ਪੀ ਕੰਬੋਜ ਜੀ ਐਸ ਸਿੱਧੂ ,ਕਮਲਜੀਤ ਸਿੰਘ ਰੂਬੀ,ਅਸ਼ੋਕ ਕੁਮਾਰ , ਜੀ ਐਸ ਸੋਡੀ, ਕੁਲਜੀਤ ਸਿੰਘ, ਰਮਨ ਕੁਮਾਰ, ਮੁਕੰਦ ਸਿੰਘ ਆਦੀ ਹਾਜਰ ਹੋਏ l
