ਹੁਸ਼ਿਆਰਪੁਰ, 25 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਹੁਸ਼ਿਆਰਪੁਰ ਦੇ ਮਿੰਨੀ ਸਕੱਤਰੇਤ ’ਚ ਇੱਕ ਖ਼ੌਫ਼ਨਾਕ ਘਟਨਾ ਵਾਪਰੀ, ਜਿੱਥੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਨਾਰੂ ਨੰਗਲ ਦੇ ਰਹਿਣ ਵਾਲੇ ਕਮਲਜੀਤ ਸਿੰਘ ਹੋਮਗਾਰਡ ਜਵਾਨ ਨੇ ਖ਼ੁਦ ਨੂੰ ਸਰਕਾਰੀ ਗੰਨ ਨਾਲ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮਿਲੀ ਜਾਣਕਾਰੀ ਮੁਤਾਬਕ, ਕਮਲਜੀਤ ਦੀ ਡਿਊਟੀ ਮਿੰਨੀ ਸਕੱਤਰੇਤ ਵਿਖੇ ਸੀ। ਅੱਜ ਸਵੇਰੇ 7:15 ਵਜੇ ਦੇ ਕਰੀਬ, ਉਸ ਨੇ ਅਚਾਨਕ ਇਹ ਕਦਮ ਚੁੱਕਦਿਆਂ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ।
ਕਮਲਜੀਤ ਦੇ ਨਾਲ ਡਿਊਟੀ ’ਤੇ ਮੌਜੂਦ ਹੋਰ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਕੁਝ ਸਮੇਂ ਲਈ ਬਾਥਰੂਮ ਗਿਆ ਸੀ। ਵਾਪਸ ਆਉਂਦੇ ਹੀ ਉਸ ਨੇ ਦੇਖਿਆ ਕਿ ਕਮਲਜੀਤ ਦੀ ਲਾਸ਼ ਉੱਥੇ ਪਈ ਸੀ।
ਪਰਿਵਾਰਕ ਮੈਂਬਰਾਂ ਮੁਤਾਬਕ, ਕਮਲਜੀਤ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਇਹ ਵੱਡਾ ਕਦਮ ਚੁੱਕਿਆ।ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਉੱਚ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
