ਮੈਰਾਥਾਨ ਜਰਸੀ ਦਾ ਰਸਮੀ ਉਦਘਾਟਨ ਕੀਤਾ
ਚੰਡੀਗੜ੍ਹ, 24 ਫਰਵਰੀ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ)
ਨਰਸੀ ਮੋਂਜੀ ਇੰਸਟੀਚਿਊਟ ਆਫ ਮੈਨੇਜਮੈਂਟ ਸਟਡੀਜ, ਚੰਡੀਗੜ੍ਹ ਨੇ ਸਲਾਨਾ ਹਾਫ ਮੈਰਾਥਾਨ ਦੀ ਦੇ ਤੀਸਰੇ ਐਡੀਸ਼ਨ ਦਾ ਐਲਾਨ ਕੀਤਾ। ਇਹ ਮੈਰਾਥਾਨ ਐਤਵਾਰ 9 ਮਾਰਚ ਨੂੰ ਆਯੋਜਿਤ ਹੋਏਗੀ ਜੋ ਕਿ ਕੈਂਸਰ ਦੀ ਰੋਕਥਾਮ, ਪਛਾਣ ਅਤੇ ਜਾਗਰੂਕਤਾ ਫੈਲਾਉਣ ਨੂੰ ਸਮਰਪਿਤ ਹੋਏਗੀ।
ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਡਾਕਟਰ ਰਸ਼ਮੀ ਖੁਰਾਨਾ ਨਾਗਪਾਲ, ਕੈਂਪਸ ਡਾਇਰੈਕਟਰ, ਡਾਕਟਰ ਜਿਉਤਸਨਾ ਸਿੰਘ, ਡਾਕਟਰ ਅੰਕਿਤਾ ਭਾਰਦਵਾਜ ਅਤੇ ਡਾਕਟਰ ਆਸ਼ੀਸ਼ ਗੁਲੀਆ ਨੇ ਮੈਰਾਥਾਨ ਦੀ ਜਰਸੀ ਦਾ ਰਸਮੀ ਉਦਘਾਟਨ ਵੀ ਕੀਤਾ। ਉਹਨਾਂ ਦੱਸਿਆ ਕਿ ਇਸ ਮਿਸ਼ਨ ਨੂੰ ਹੋਰ ਮਜਬੂਤ ਬਣਾਉਣ ਲਈ ਐਨ ਐਮ ਆਈ ਐਮ ਐਸ, ਚੰਡੀਗੜ੍ਹ ਨੇ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਚੰਡੀਗੜ੍ਹ ਨਾਲ ਵੀ ਸਾਂਝ ਬਣਾਈ ਹੈ ਜਿਸ ਦੇ ਸਹਿਯੋਗ ਨਾਲ ਕੈਂਸਰ ਤੋਂ ਬਚਾਅ ਲਈ ਜਾਗਰੂਕਤਾ ਫੈਲਾਈ ਜਾਏਗੀ।
ਇਸ ਸਮਾਗਮ ਵਿੱਚ ਕੈਂਸਰ ਤੋਂ ਬਚੇ ਹੋਏ ਲੋਕ ਵੀ ਸ਼ਾਮਿਲ ਹੋਣਗੇ ਜਿਨਾਂ ਨੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਜਿੱਤਿਆ ਹੈ। ਇਹ ਮੈਰਾਥਾਨ ਮਾਨਵ ਆਤਮਾ, ਅਟੱਲ ਹੌਸਲੇ ਅਤੇ ਸ਼ਕਤੀ ਦਾ ਪ੍ਰਗਟਾਵਾ ਵੀ ਕਰੇਗੀ।
ਇਸ ਮੌਕੇ ਵਿਦਿਆਰਥੀ ਕੌਂਸਲ ਦੇ ਮੈਂਬਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਇਹ ਮੈਰਾਥਾਨ ਸਿਹਤ, ਜਾਗਰੂਕਤਾ, ਹੌਸਲੇ ਅਤੇ ਸ਼ਕਤੀ ਨੂੰ ਪ੍ਰਮਾਣਿਤ ਕਰੇਗੀ। ਮੈਰਾਥਾਨ ਵਿੱਚ ਹਿੱਸਾ ਲੈਣ ਲਈ ਰਜਿਸਟਰੇਸ਼ਨ