ਨਵੀਂ ਦਿੱਲੀ, 24 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਚੈਂਪੀਅਨਜ਼ ਟ੍ਰਾਫੀ ਵਿੱਚ ਐਤਵਾਰ ਨੂੰ ਦੁਬਈ ਵਿੱਚ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਵਿੱਚ ਵਿਰਾਟ ਕੋਹਲੀ ਨੇ ਨਾਬਾਦ ਸੈਂਕੜੇ ਦੀ ਪਾਰੀ ਖੇਡੀ। ਕੋਹਲੀ ਦੀ ਨਾਬਾਦ 100 ਰਨ ਦੀ ਪਾਰੀ ਦੀ ਬਦੌਲਤ ਭਾਰਤ ਨੇ 242 ਰਨਾਂ ਦਾ ਆਸਾਨ ਟੀਚਾ ਪੂਰਾ ਕਰ ਲਿਆ। ਭਾਰਤ ਨੇ 42.3 ਓਵਰ ਵਿੱਚ 4 ਵਿਕਟਾਂ ਗੁਆ ਕੇ ਇਹ ਜਿੱਤ ਹਾਸਲ ਕਰ ਲਈ ਅਤੇ ਆਈ.ਸੀ.ਸੀ. ਦੇ ਇਸ ਟੂਰਨਾਮੈਂਟ ਵਿੱਚ ਪਾਕਿਸਤਾਨ ਨੂੰ ਬਾਹਰ ਦਾ ਰਾਹ ਵਿਖਾ ਦਿੱਤਾ। ਪਾਕਿਸਤਾਨ ਨਾ ਸਿਰਫ਼ ਮੈਜ਼ਬਾਨ ਦੇਸ਼ ਸੀ, ਬਲਕਿ ਪਿਛਲੀ ਚੈਂਪੀਅਨਜ਼ ਟ੍ਰਾਫੀ ਦਾ ਵਿਜੇਤਾ ਵੀ ਸੀ।
ਉੱਧਰ, ਪਾਕਿਸਤਾਨ ਦੀ ਹਾਰ ਨਾਲ, ਪ੍ਰਯਾਗਰਾਜ ਮਹਾਕੁੰਭ ਤੋਂ ਚਰਚਾ ਵਿੱਚ ਆਏ ਆਈ.ਆਈ.ਟੀ. ਬਾਬੇ ਦਾ ਦਾਅਵਾ ਵੀ ਝੂਠਾ ਸਾਬਤ ਹੋਇਆ। ਉਨ੍ਹਾਂ ਨੇ ਮੈਚ ਤੋਂ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ ਪਾਕਿਸਤਾਨ ਇਸ ਮੁਕਾਬਲੇ ਵਿੱਚ ਭਾਰਤ ਨੂੰ ਹਰਾਏਗਾ।
