ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਹੋਈ ਮੀਟਿੰਗ

ਚੰਡੀਗੜ੍ਹ

ਚੰਡੀਗੜ੍ਹ 23 ਫਰਵਰੀ ,ਬੋਲੇ ਪੰਜਾਬ ਬਿਊਰੋ :

ਅੱਜ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਜੀ ਦੀ ਅਗਵਾਈ ਵਿੱਚ ਟੀਚਰਜ ਹੋਮ ਬਠਿੰਡਾ ਵਿਖੇ ਲੈਕਚਰਾਰ ਸਾਥੀਆਂ ਦੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਬਠਿੰਡਾ ਜਿਲ੍ਹੇ ਦੇ ਵੱਡੀ ਗਿਣਤੀ ਵਿੱਚ ਲੈਕਚਰਾਰ ਸਾਥੀਆਂ ਨੇ ਸ਼ਮੂਲੀਅਤ ਕੀਤੀ l ਸਭ ਤੋਂ ਪਹਿਲਾਂ ਜ਼ਿਲ੍ਾ ਪ੍ਰਧਾਨ ਗੁਰਪ੍ਰੀਤ ਸਿੰਘ ਢਿੱਲੋ ਨੇ ਸੰਜੀਵ ਸੰਜੀਵ ਕੁਮਾਰ ਜੀ ਨੂੰ ਬਠਿੰਡਾ ਜਿਲਾ ਵਿੱਚ ਆਉਣ ਤੇ ਜੀ ਆਇਆ ਕਿਹਾ ਉਸ ਤੋਂ ਬਾਅਦ ਮੀਟਿੰਗ ਦੀ ਕਾਰਵਾਈ ਨੂੰ ਅੱਗੇ ਤੋਰਦਿਆਂ ਸ੍ਰੀ ਸੰਜੀਵ ਕੁਮਾਰ ਜੀ ਵੱਲੋਂ ਗੌਰਮੈਂਟ ਸਕੂਲ ਲੈਕਚਰ ਯੂਨੀਅਨ ਵੱਲੋਂ ਲੈਕਚਰ ਵਰਗ ਦੇ ਵੱਖ ਵੱਖ ਮੁੱਦਿਆਂ ਉੱਪਰ ਕੀਤੀ ਜਾ ਰਹੀ ਸਰਗਰਮੀ ਅਤੇ ਜਤਨਾਂ ਬਾਰੇ ਦੱਸਿਆ l ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਬੈਂਸ ਜੀ ਅਤੇ ਹੋਰ ਵੱਖ-ਵੱਖ ਅਧਿਕਾਰੀਆਂ ਨਾਲ ਪਿਛਲੇ ਸਮੇਂ ਦੌਰਾਨ ਹੋਈਆਂ ਮੀਟਿੰਗਾਂ ਬਾਰੇ ਵੀ ਉਹਨਾਂ ਨੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਰਿਵਰਸ਼ਨ ਜੋਨ ਅਤੇ ਪ੍ਰਮੋਸ਼ਨ ਜੋ ਕਿ ਲੈਕਚਰਾਰ ਵਰਗ ਤੋਂ ਪ੍ਰਿੰਸੀਪਲ ਕਾਡਰ ਵਿੱਚ ਕੀਤੀ ਜਾਣੀ ਹੈ ਬਾਰੇ ਵੀ ਜਾਣਕਾਰੀ ਦਿੱਤੀ ਗਈ l ਇਸ ਸਮੇਂ ਉਹਨਾਂ ਜਾਣਕਾਰੀ ਦਿੱਤੀ ਕਿ ਪੰਜਾਬ ਦੇ 850 ਸਕੂਲ ਬਿਨਾਂ ਪ੍ਰਿੰਸੀਪਲ ਤੋਂ ਚੱਲ ਰਹੇ ਹਨ ਅਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲਾਂ ਵਿੱਚ ਲੈਕਚਰਾਰਾਂ ਦੀਆਂ 5000 ਹਜ਼ਾਰ ਪੋਸਟਾਂ ਖਾਲੀ ਹਨ l DDO Powers ਵਾਲੇ ਲੈਕਚਰਾਰ ਸਾਥੀਆਂ ਦੇ ਏਸੀਪੀ ਅੱਗੇ ਪਾਉਣ ਬਾਰੇ ਇਤਰਾਜ ਨੂੰ ਵੀ ਵਿਭਾਗ ਸਾਹਮਣੇ ਰੱਖਿਆ ਜਾਵੇਗਾ ਅਤੇ ਉਹਨਾਂ ਦੱਸਿਆ ਕਿ ਲੈਕਚਰਾਰ ਸੀਨੀਆਰਤਾ 31 ਮਾਰਚ 25 ਤੱਕ ਤਿਆਰ ਹੋ ਜਾਵੇਗੀ l ਇਸ ਤੋਂ ਇਲਾਵਾ ਇਸ ਸਮੇਂ ਵੱਖ-ਵੱਖ ਲੈਕਚਰਾਂ ਸਾਥੀਆਂ ਵੱਲੋਂ ਉਠਾਏ ਗਏ ਮੁੱਦਿਆਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈl ਸ ਰਣਵੀਰ ਸਿੰਘ ਸੋਹਲ ਦੁਆਰਾ ਵੀ ਆਪਣੇ ਵਿਚਾਰ ਰੱਖੇ ਗਏ l ਇਸ ਮੀਟਿੰਗ ਵਿੱਚ ਸ਼੍ਰੀਮਤੀ ਰਮਨ ਅਹੂਜਾ ਲੈਕਚਰਾਰ ਅੰਗਰੇਜ਼ੀ ਜੋਧਪੁਰ ਰੋਮਾਣਾ , ਸ. ਬਾਬੂ ਸਿੰਘ , ਸ਼੍ਰੀ ਪਸ਼ਪੇਸ਼ ਕੁਮਾਰ , ਸ ਹਰਜੀਤ ਕਮਲ, ਅੰਗਰੇਜ ਸਿੰਘ ਨਰੂਆਣਾ, ਕੁਲਵਿੰਦਰ ਸਿੰਘ ਦੇਸਰਾਜ ਸਕੂਲ
, ਅਰੁਣੇਸ਼ ਕੁਮਾਰਤਰਸੇਮ ਸਿੰਘ ਮਹਿਤਾ ਜਗਜੀਤ ਸਿੰਘ ਇਕਬਾਲ ਸਿੰਘ ਫੁੱਲੋ ਮਿੱਠੀ, ਸ ਅਮਰਿੰਦਰ ਸਿੰਘ ਭਾਈਰੂਪਾ ਜਸਵਿੰਦਰ ਸਿੰਘ ਮੁਲਤਾਨੀਆ ਗੁਰਲਾਭ ਸਿੰਘ ਬੱਲੂਆਣਾ ਸਰਬਜੀਤ ਸਿੰਘ ਬੱਲੂਆਣਾ ਗੁਰਵਿੰਦਰ ਸਿੰਘ ਜੱਸੀ ਪਾਓਵਾਲੀ ਰਣਜੀਤ ਸਿੰਘ ਦੇਸਰਾਜ  ਸਕੂਲ ਹਾਜਰ ਸਨ l

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।