ਸਰਕਾਰੀ ਹਾਈ ਸਕੂਲ ਦੇ ਸਲਾਨਾ ਸਮਾਗਮ ਵਿੱਚ ਪੁੱਜੇ ਵਿਧਾਇਕ ਕੁਲਵੰਤ ਸਿੰਘ ਨੇ ਕੀਤੀ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਕੀਤੀ ਸਲਾਂਘਾ
ਮੋਹਾਲੀ 22 ਫਰਵਰੀ ,ਬੋਲੇ ਪੰਜਾਬ ਬਿਊਰੋ :
ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰ ਵੱਲੋਂ ਚੋਣਾਂ ਦੇ ਦੌਰਾਨ ਪੰਜਾਬ ਲਈ ਸਿੱਖਿਆ ਅਤੇ ਸਿਹਤ ਦੇ ਪੱਧਰ ਨੂੰ ਉਤਾਂਹ ਚੁੱਕੇ ਜਾਣ ਦੇ ਲਈ ਐਲਾਨ ਕੀਤਾ ਸੀ,ਜਿਸ ਨੂੰ 3 ਵਰਿਆਂ ਤੋਂ ਲਗਾਤਾਰ ਆਮ ਆਦਮੀ ਪਾਰਟੀ ਦਾ ਹਰ ਇੱਕ ਨੁਮਾਇੰਦਾ ਇਸ ਕੰਮ ਦੇ ਵਿੱਚ ਜੁਟਿਆ ਹੋਇਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਨਾਲ ਸੰਬੰਧਿਤ ਲਗਾਤਾਰ ਲੋੜੀਂਦਾ ਪੈਸਾ ਭੇਜਿਆ ਜਾ ਰਿਹਾ ਹੈ ਅਤੇ ਜਿਸ ਕੰਮ ਲਈ ਵਿਦਿਅਕ ਅਦਾਰੇ ਲਈ ਪੈਸਾ ਭੇਜਿਆ ਜਾ ਰਿਹਾ ਹੈ, ਉੱਥੇ 100% ਲੱਗ ਰਿਹਾ ਹੈ , ਜਦਕਿ ਇਸ ਤੋਂ ਪਹਿਲਾਂ ਸਮੇਂ ਦੀਆਂ ਸਰਕਾਰਾਂ ਦੇ ਵਿੱਚ ਪੂਰਾ ਪੈਸਾ ਕਦੇ ਵੀ ਨਹੀਂ ਲੱਗਿਆ, ਉਹ ਵਿਚੋਲੀਆਂ ਕੋਲ ਕਮਿਸ਼ਨ ਦੇ ਰੂਪ ਵਿੱਚ, ਠੱਗੀ ਅਤੇ ਬੇਈਮਾਨ ਦੇ ਰੂਪ ਵਿੱਚ ਲੱਗ ਜਾਂਦਾ ਸੀ,ਇਹ ਗੱਲ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਕਹੀ, ਵਿਧਾਇਕ ਕੁਲਵੰਤ ਸਿੰਘ ਅੱਜ ਪਿੰਡ ਸਨੇਟਾ ਵਿਖੇ ਸਥਿਤ ਸਰਕਾਰੀ ਹਾਈ ਸਕੂਲ ਸਨੇਟਾ ਕੈਂਪਸ ਵਿਖੇ ਸਲਾਨਾ ਸਮਾਗਮ -“ਰਿਫਲੈਕਸ਼ਨ”- ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ,

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਸਕੂਲ ਦੇ ਸਮਾਗਮ ਵਿੱਚ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਪੇਸ਼ਕਾਰੀਆਂ ਵੇਖ ਕੇ ਇਹ ਗੱਲ ਸਪਸ਼ਟ ਹੈ ਕਿ ਇਸ ਸਕੂਲ ਦੇ ਪ੍ਰਿੰਸੀਪਲ ਸ਼ੁਭਵੰਤ ਕੌਰ ਅਤੇ ਸਟਾਫ ਇਸ ਗੱਲ ਲਈ ਵਧਾਈ ਦਾ ਪਾਤਰ ਹੈ ਕਿ ਉਹ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ -ਨਾਲ ਸੱਭਿਆਚਾਰਕ ਸਰਗਰਮੀਆਂ ਵਿੱਚ ਵੀ ਹਿੱਸਾ ਲੈਣ ਦੇ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਸਕੂਲਾਂ ਦੇ ਸਮਾਗਮਾਂ ਵਿੱਚ ਵੱਖ-ਵੱਖ ਪੇਸ਼ਕਾਰੀਆਂ ਕਰਨ ਦੇ ਦੌਰਾਨ ਵਿਦਿਆਰਥੀਆਂ ਦੇ ਮਨੋਬਲ ਵਿੱਚ ਵਾਧਾ ਹੁੰਦਾ ਹੈ ਅਤੇ ਉਹਨਾਂ ਵਿੱਚ ਆਤਮ ਵਿਸ਼ਵਾਸ ਪੈਦਾ ਹੋਣ ਦੇ ਨਾਲ ਉਹ ਭਵਿੱਖ ਵਿੱਚ ਆਪਣੀ ਮੰਜ਼ਿਲ ਨੂੰ ਸਫਲਤਾ ਪੂਰਵਕ ਸਰ ਕਰ ਸਕਦੇ ਹਨ

, ਵਿਧਾਇਕ ਕੁਲਵੰਤ ਸਿੰਘ ਨੇ ਦੁਹਰਾਇਆ ਕਿ ਉਹ ਪੰਜਾਬ ਵਿੱਚ ਦਹਾਕਿਆਂ ਤੋਂ ਸ਼ੁਰੂ ਹੋਈ ਰਿਸ਼ਵਤਖੋਰੀ ਨੂੰ ਖਤਮ ਕਰਨ ਦੇ ਲਈ ਲਈ ਯਤਨਸ਼ੀਲ ਹਨ ਅਤੇ ਮੇਰੀ ਇਹ ਹਾਜ਼ਰੀਨ ਨੂੰ ਅਪੀਲ ਹੈ ਕਿ ਕਿਸੇ ਨੂੰ ਵੀ ਕਿਸੇ ਵੀ ਸਰਕਾਰੀ ਕੰਮ ਦੇ ਲਈ ਕੋਈ ਪੈਸਾ ਰਿਸ਼ਵਤ ਦੇ ਰੂਪ ਵਿੱਚ ਦੇਣ ਦੀ ਜਰੂਰਤ ਨਹੀਂ ਅਤੇ ਉਹ ਸਿੱਧਾ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਮੈਂ ਇਹ ਭਰੋਸਾ ਦਿਵਾਉਂਦਾ ਹਾਂ ਕਿ ਉਹਨਾਂ ਦਾ ਕੰਮ ਹਰ ਹੀਲੇ ਸਮਾਂ ਰਹਿੰਦਿਆਂ ਅਤੇ ਬਿਨਾਂ ਕਿਸੇ ਪੈਸੇ ਦੇ ਕਰਵਾਇਆ ਜਾਵੇਗਾ, ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਪੰਜਾਬ ਦੇ ਸਮੁੱਚੇ ਵਿਦਿਅਕ ਅਦਾਰਿਆਂ ਲਈ ਲੋੜੀਂਦੇ ਫੰਡਸ ਲਗਾਤਾਰ ਭੇਜੇ ਜਾ ਰਹੇ ਹਨ,
ਇਸ ਮੌਕੇ ਤੇ ਡੀ.ਈ.ਓ.-ਗਿੰਨੀ ਦੁਗਲ, ਡਿਪਟੀ ਡੀ.ਈ.ਓ.- ਅੰਗਰੇਜ਼ ਸਿੰਘ, ਸ਼ੁਭਵੰਤ ਕੌਰ- ਮੁੱਖ ਅਧਿਆਪਕਾ, ਕੁਲਦੀਪ ਸਿੰਘ ਸਮਾਣਾ, ਆਰ.ਪੀ. ਸ਼ਰਮਾ, ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ ਮਟੌਰ, ਅਵਤਾਰ ਸਿੰਘ ਮੌਲੀ, ਕਰਮਜੀਤ ਸਿੰਘ ਚਿੱਲਾ, ਗੁਰਦੇਸ਼ ਸਿੰਘ ਸਰਪੰਚ, ਸਨੇਟਾ, ਰਾਜੀਵ ਕੁਮਾਰ ਸਾਬਕਾ ਸਰਪੰਚ ਸਨੇਟਾ, ਮਲਕੀਤ ਸਿੰਘ ਸਰਪੰਚ ਦੁਰਾਲੀ, ਰਮੇਸ਼ਵਰ ਦਾਸ ਸਨੇਟਾ, ਰੂਪ ਚੰਦ ਸਨੇਟਾ ,ਨਿਰਮਲ ਸਿੰਘ ਵੀ ਹਾਜ਼ਰ ਸਨ,