ਚੰਡੀਗੜ੍ਹ, 22 ਫਰਵਰੀ,ਬੋਲੇ ਪੰਜਾਬ ਬਿਊਰੋ :
ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦੇ ਭਤੀਜੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ, ਇੰਦਿਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦੇ ਭਤੀਜੇ ਨੂੰ ਨਿਊਜ਼ੀਲੈਂਡ ਵਿੱਚ ਸਜ਼ਾ ਸੁਣਾਈ ਗਈ ਹੈ ਅਤੇ ਹੁਣ ਉਹਨੂੰ 22 ਸਾਲ ਜੇਲ੍ਹ ਵਿੱਚ ਰਹਿਣਾ ਪਵੇਗਾ। ਦੱਸਿਆ ਜਾ ਰਿਹਾ ਹੈ ਕਿ ਸਤਵੰਤ ਸਿੰਘ ਦੇ ਭਤੀਜੇ ਬਲਤੇਜ ਸਿੰਘ (ਉਮਰ 32 ਸਾਲ) ਨੂੰ ਮੈਥਮਫੈਟਾਮਾਈਨ (ਨਸ਼ੀਲਾ ਪਦਾਰਥ) ਰੱਖਣ ਦੇ ਦੋਸ਼ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਆਕਲੈਂਡ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ। ਯਾਦ ਰਹੇ ਕਿ ਬਲਤੇਜ ਸਿੰਘ ਨੂੰ ਨਿਊਜ਼ੀਲੈਂਡ ਪੁਲਿਸ ਨੇ ਮਾਰਚ 2023 ਵਿੱਚ ਗਿਰਫ਼ਤਾਰ ਕੀਤਾ ਸੀ।
