ਚੰਡੀਗੜ੍ਹ , 22 ਫਰਵਰੀ,ਬੋਲੇ ਪੰਜਾਬ ਬਿਊਰੋ :
ਪੰਜਾਬ ਵਿੱਚ ਮਿਡ-ਡੇ ਮੀਲ ਸੋਸਾਇਟੀ ਵੱਲੋਂ ਕੁੱਕ ਅਤੇ ਹੈਲਪਰਾਂ ਨੂੰ ਲੈਕੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ।
ਅਸਲ ਵਿੱਚ, ਪੰਜਾਬ ਸਟੇਟ ਮਿਡ-ਡੇ ਮੀਲ ਸੋਸਾਇਟੀ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇੱਕ ਪੱਤਰ ਜਾਰੀ ਕਰਕੇ ਹੁਕਮ ਦਿੱਤੇ ਹਨ ਕਿ ਜੇਕਰ ਕੋਈ ਕੁੱਕ ਜਾਂ ਹੈਲਪਰ ਚੋਣਾਂ ਦੌਰਾਨ ਜਿੱਤ ਹਾਸਲ ਕਰ ਲੈਂਦਾ ਹੈ, ਤਾਂ ਉਹ ਕੁੱਕ ਜਾਂ ਹੈਲਪਰ ਦੇ ਤੌਰ ’ਤੇ ਆਪਣੀ ਸੇਵਾ ਨਹੀਂ ਨਿਭਾ ਸਕਦਾ।
ਮਿਡ-ਡੇ ਮੀਲ ਸੋਸਾਇਟੀ ਦਾ ਕਹਿਣਾ ਹੈ ਕਿ ਬਹੁਤ ਸਾਰੇ ਕੁੱਕ-ਕਮ-ਹੈਲਪਰਾਂ ਨੇ ਪੰਚਾਇਤੀ ਚੋਣਾਂ ਵਿੱਚ ਹਿੱਸਾ ਲਿਆ ਅਤੇ ਚੋਣ ਜਿੱਤਣ ਤੋਂ ਬਾਅਦ ਪੰਚਾਇਤ ਮੈਂਬਰ ਵਜੋਂ ਕੰਮ ਕਰ ਰਹੇ ਹਨ। ਇਸ ਲਈ, ਜੋ ਵੀ ਕੁੱਕ-ਕਮ-ਹੈਲਪਰ ਪੰਚਾਇਤੀ ਚੋਣਾਂ ਜਿੱਤ ਚੁੱਕੇ ਹਨ, ਉਹ ਹੁਣ ਮਿਡ-ਡੇ ਮੀਲ ’ਚ ਕੁੱਕ-ਕਮ-ਹੈਲਪਰ ਵਜੋਂ ਸੇਵਾ ਨਹੀਂ ਨਿਭਾ ਸਕਣਗੇ।
ਕੁੱਕ-ਕਮ-ਹੈਲਪਰ ਇੱਕੋ ਸਮੇਂ ’ਤੇ ਪੰਚਾਇਤ ਮੈਂਬਰ ਅਤੇ ਕੁੱਕ ਦੀ ਦੋਹਰੀ ਡਿਊਟੀ ਨਹੀਂ ਕਰ ਸਕਦਾ।
