ਚੰਡੀਗੜ੍ਹ, 20 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਪੰਜਾਬ ਵਿੱਚ ਜੰਗਲਾਤ ਅਤੇ ਜੰਗਲੀ ਜੀਵਾਂ ਦੀ ਉਚਿਤ ਦੇਖਭਾਲ ਨੂੰ ਯਕੀਨੀ ਬਣਾਉਣ ਦੀ ਨੀਤੀ ਨੂੰ ਅੱਗੇ ਵਧਾਉਂਦੇ ਹੋਏ, ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਛੱਤਬੀੜ ਚਿੜੀਆਘਰ ਵਿੱਚ ਨਵਜਾਤ ਬਾਘ ਬੱਚਿਆਂ ਨੂੰ ਇੰਟੈਂਸਿਵ ਕੇਅਰ ਤੋਂ ਵੱਡੇ ਘਰ (ਕਰਾਲ) ਵਿੱਚ ਛੱਡਿਆ। ਇਹ ਗੌਰਤਲਬ ਹੈ ਕਿ ਮਾਦਾ ਗੌਰੀ (ਸਫੈਦ ਬਾਘ) ਅਤੇ ਨਰ ਅਰਜੁਨ (ਪੀਲਾ ਬਾਘ) ਦੀ ਜੋੜੀ ਤੋਂ 31 ਅਕਤੂਬਰ 2024 ਨੂੰ ਦੀਵਾਲੀ ਦੀ ਰਾਤ ਲਗਭਗ 12 ਵਜੇ ਦੋ ਬੱਚਿਆਂ,ਇੱਕ ਸਫੈਦ ਅਤੇ ਇੱਕ ਪੀਲਾ ਨੇ ਜਨਮ ਲਿਆ। ਮੰਤਰੀ ਨੇ ਦੱਸਿਆ ਕਿ ਇਹ ਦੋਵੇਂ ਬੱਚੇ ਤੰਦਰੁਸਤ ਹਨ ਅਤੇ ਇੱਕ ਹੋਰ ਟੀਕਾ ਲਗਾਉਣ ਤੋਂ ਬਾਅਦ ਆਮ ਦਰਸ਼ਕਾਂ ਲਈ ਪਿੰਜਰੇ (ਐਨਕਲੋਜ਼ਰ) ਵਿੱਚ ਛੱਡੇ ਜਾਣਗੇ।
ਇਸ ਤੋਂ ਇਲਾਵਾ, ਲਾਲ ਚੰਦ ਕਟਾਰੂਚੱਕ ਨੇ ਛੱਤਬੀੜ ਚਿੜੀਆਘਰ ਵਿੱਚ 2024-25 ਦੌਰਾਨ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਫੰਡ ਨਾਲ ਹੋ ਰਹੇ ਵਿਕਾਸ ਕਾਰਜਾਂ ਵਿੱਚੋਂ ਕੰਮ ਪੂਰੇ ਹੋਣ ਤੋਂ ਬਾਅਦ ਉਨ੍ਹਾਂ ਦਾ ਉਦਘਾਟਨ ਕੀਤਾ। ਇਹਨਾਂ ਵਿੱਚ ਵੈਟਰਨਰੀ ਹਸਪਤਾਲ ਦੇ ਪੁਰਾਣੇ ਪ੍ਰਸ਼ਾਸਕੀ ਬਲਾਕ ਦੇ ਨਵੀਨੀਕਰਨ ਉਪਰੰਤ ਉਦਘਾਟਨ ਸ਼ਾਮਲ ਸੀ। ਇਸ ਵਿੱਚ ਸਿਨੀਅਰ ਪਸ਼ੂ-ਚਿਕਿਤਸਕ ਅਧਿਕਾਰੀ ਦਾ ਦਫ਼ਤਰ, ਵੈਟਰਨਰੀ ਇੰਸਪੈਕਟਰ ਦਾ ਦਫ਼ਤਰ, ਵੈਟਰਨਰੀ ਸਟਾਫ਼ ਦਾ ਕਮਰਾ, ਲੈਬੋਰਟਰੀ-1 ਅਤੇ ਲੈਬੋਰਟਰੀ-2, ਡਿਸਪੈਂਸਰੀ, ਰਿਸਰਚ ਰੂਮ, ਪੈਂਟਰੀ ਅਤੇ ਦੋ ਵਾਸ਼ਰੂਮ ਸ਼ਾਮਲ ਹਨ।
