ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਹੋਈ ਵਣ ਮੰਤਰੀ ਨਾਲ ਮੀਟਿੰਗ

ਚੰਡੀਗੜ੍ਹ

ਵਣ ਮੰਤਰੀ ਵੱਲੋਂ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੇ ਕਾਮੇ ਜਲਦੀ ਪੱਕੇ ਕਰਨ ਦਾ ਭਰੋਸਾ

ਚੰਡੀਗੜ੍ਹ 18 ਫਰਵਰੀ ,ਬੋਲੇ ਪੰਜਾਬ ਬਿਊਰੋ :

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਸਬੰਧਤ ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੈਡਰੈਸਨ1406-22 ਬੀ ਵੱਲੋਂ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਪਿਛਲੇ 25-25ਸਾਲਾਂ ਤੋ ਨਿਗੋਣੀਆ ਤਨਖ਼ਾਹਾਂ ਤੇ ਡੇਲੀਵੇਜ ਕੰਮ ਕਰਦੇ ਕਾਮਿਆ ਨੂੰ ਬਿਨਾਂ ਸ਼ਰਤ ਪੱਕੇ ਕਰਵਾਉਣ ਲਈ ਅਤੇ ਹੋਰ ਮੰਗ ਪੱਤਰ ਵਿੱਚ ਦਰਜ ਮੰਗਾ ਨੂੰ ਲਾਗੂ ਕਰਵਾਉਣ ਲਈ ਅੱਜ ਮਾਨਯੋਗ ਸ੍ਰੀ ਲਾਲ ਚੰਦ ਕਟਾਰੂਚੱਕ ਵਣ ਮੰਤਰੀ ਪੰਜਾਬ ਅਤੇ ਅਤੇ ਵਣ ਵਿਭਾਗ ਆਧਿਕਾਰੀ ਸੈਕਟਰੀ ਪ੍ਰਿਅੰਕਾ ਭਾਰਤੀ ਅਤੇ ਪ੍ਰਧਾਨ ਮੁੱਖ ਵਣਪਾਲ ਸ੍ਰੀ ਧਰਮਿੰਦਰ ਸਰਮਾਂ,ਬਸੰਤਾ ਰਾਜ ਕੁਮਾਰ CCF ਨਿਰਮਲ ਸਿੰਘ ਰੰਧਾਵਾ CCF ਪਲੇਨ ਤੇ ਸੋਰਵ ਗੁਪਤਾ ਮੁੱਖ ਵਣ ਪਾਲ, ਇੰਦਰਜੀਤ ਸਿੰਘ ਸੁਪਰਡੈਂਟ ਨਾਲ ਵਣ ਭਵਨ ਦਫ਼ਤਰ ਵਿਖੇ ਮੀਟਿੰਗ ਹੋਈ।ਅੱਜ ਦੀ ਮੀਟਿੰਗ ਵਿਚ ਮਾਨਯੋਗ ਵਣ ਮੰਤਰੀ ਜੀ ਨੇ ਕਿਹਾ ਕੀ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਕੱਚੇ ਕਾਮਿਆਂ ਨੂੰ ਕੁੱਝ ਸਮੇਂ ਵਿਚ ਬਿਨਾਂ ਸ਼ਰਤ ਪੱਕਿਆ ਕੀਤਾ ਜਾਵੇਗਾ ਹਰ ਵਰਕਰ ਦੀ ਤਨਖਾਹਾਂ ਹਰ ਮਹਿਨੇ ਦੀ 10 ਤਾਰੀਕ ਤੱਕ ਦੇ ਦਿੱਤੀ ਜਾਵੇਗੀ, ਮਨਰੇਗਾ ਵਰਕਰਾਂ ਤੋਂ ਵਿਭਾਗੀ ਸਟਰਿਪਾ ਉਪਰ ਕੰਮ ਨਹੀਂ ਕਰਵਾਏ ਜਾਣਗੇ,ਜਲਦੀ ਹੀ ਅਪ੍ਰੈਲ 2025 ਤੋਂ ਨਵੇਂ ਪ੍ਰਾਜੈਕਟ ਲਿਆ ਕੇ ਨਵੇਂ ਕੰਮਾਂ ਵਿੱਚ ਵਾਧਾ ਕੀਤਾ ਜਾਵੇਗਾ,ਜਿਨ੍ਹਾਂ ਕਲਰਕਾਂ ਨੂੰ ਬਿਨਾਂ ਬਜਾ ਬੇਲਦਾਰ ਬਣਾਇਆ ਗਿਆ ਸੀ ਉਨ੍ਹਾਂ ਨੂੰ ਹੁਣ ਟ੍ਰੇਨਿੰਗ ਦੇ ਕੇ ਜਲਦੀ ਕਲਰਕ ਬਣਾਇਆ ਜਾਵੇਗਾ, ਅੱਜ ਦੀ ਮੀਟਿੰਗ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ, ਜਨਰਲ ਸਕੱਤਰ ਜਸਵੀਰ ਸਿੰਘ ਸੀਰਾ,ਪ.ਸ.ਸ.ਫ ਆਗੂ ਗੁਰਵਿੰਦਰ ਸਿੰਘ ਖਮਾਣੋਂ, ਸੁਬਾਈ ਆਗੂ ਬਲਵੀਰ ਤਰਨਤਾਰਨ, ਜਸਵਿੰਦਰ ਸਿੰਘ ਸੌਜਾ, ਅਮਨਦੀਪ ਸਿੰਘ ਛੱਤ ਬੀੜ, ਰਵੀਕਾਂਤ ਰੋਪੜ ਸਤਨਾਮ ਸੰਗਰੂਰ ਸੁਲੱਖਣ ਸਿੰਘ ਸਿਸਵਾਂ,ਰਵੀ ਕੁਮਾਰ ਲੁਧਿਆਣਾ, ਸੇਰ ਸਿੰਘ ਸਰਹਿੰਦ ,ਸੁਰਿੰਦਰ ਗੁਰਦਾਸਪੁਰ ਕੇਵਲ ਗੜਸ਼ੰਕਰ ਬੱਬੂ ਮਾਨਸਾ ਜਸਪਾਲ ਸਿੰਘ ਮਨਜੀਤ ਸਿੰਘ ਹਰੀਕੇ ਪੱਤਣ ਤੋ ਬਚਿੱਤਰ ਸਿੰਘ ਮਨਜੀਤ ਸਿੰਘ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।