ਚੰਡੀਗੜ੍ਹ, 8 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਇੱਕ ਪਿਤਾ ਵਲੋਂ ਬਰੇਨ ਡੈੱਡ ਆਪਣੇ ਪੁੱਤਰ ਦੇ ਅੰਗ ਦਾਨ ਕਰਨ ਦਾ ਵੱਡਾ ਫੈਸਲਾ ਲਿਆ ਗਿਆ ਹੈ।ਹੌਲਦਾਰ ਨਰੇਸ਼ ਕੁਮਾਰ ਨੇ ਮਨੁੱਖਤਾ ਅਤੇ ਹਿੰਮਤ ਦੀ ਮਿਸਾਲ ਕਾਇਮ ਕੀਤੀ। 18 ਸਾਲਾ ਪੁੱਤਰ, ਜੋ ਇਕ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਣ ਕਾਰਨ ਦਿਮਾਗੀ ਤੌਰ ’ਤੇ ਮ੍ਰਿਤਕ ਘੋਸ਼ਿਤ ਹੋ ਚੁੱਕਾ ਸੀ, ਉਸਦੇ ਜਿਗਰ, ਗੁਰਦੇ, ਪੈਨਕ੍ਰੀਅਸ ਅਤੇ ਕੋਰਨੀਆ ਦਾਨ ਕਰ 6 ਤੋਂ ਵੱਧ ਜਿੰਦਗੀਆਂ ਨੂੰ ਨਵੀਂ ਜ਼ਿੰਦਗੀ ਬਖਸ਼ੀ।
ਫੌਜ ਦੀ ਵੈਸਟਰਨ ਹੀਲਰਜ਼ ਟੀਮ ਅਤੇ ਆਰਮੀ ਟਰਾਂਸਪਲਾਂਟ ਟੀਮ ਨੇ ਇਹ ਅੰਗ ਕਾਮਯਾਬੀ ਨਾਲ ਦਾਨ ਪ੍ਰਕਿਰਿਆ ਰਾਹੀਂ ਕੱਢੇ ਅਤੇ ਉਨ੍ਹਾਂ ਨੂੰ ਵੱਖ-ਵੱਖ ਮੈਡੀਕਲ ਸੰਸਥਾਵਾਂ ਵਿੱਚ ਭੇਜਿਆ। ਪੱਛਮੀ ਕਮਾਂਡ ਹਸਪਤਾਲ, ਚੰਡੀਮੰਦਰ ਨੇ ਇਸ ਸੰਵੇਦਨਸ਼ੀਲ ਕਾਰਜ ਵਿੱਚ ਅਹਿਮ ਭੂਮਿਕਾ ਨਿਭਾਈ। ਗ੍ਰੀਨ ਕੋਰੀਡੋਰ ਰਾਹੀਂ, ਲੀਵਰ ਅਤੇ ਗੁਰਦੇ ਨੂੰ ਆਰਮੀ ਹਸਪਤਾਲ (ਨਵੀਂ ਦਿੱਲੀ) ਤਕ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਨੂੰ ਬਚਾਅ ਸਮੇਂ ਦੇ ਅੰਦਰ ਮਰੀਜ਼ਾਂ ਵਿੱਚ ਟਰਾਂਸਪਲਾਂਟ ਕੀਤਾ ਗਿਆ।
