Delhi Railway Station ‘ਤੇ ਮੱਚੀ ਭਗਦੜ 18 ਦੀ ਮੌਤ

ਨੈਸ਼ਨਲ

ਨਵੀਂ ਦਿੱਲੀ: 16 ਫਰਵਰੀ, ਬੋਲੇ ਪੰਜਾਬ ਬਿਊਰੋ :
ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਸ਼ਨੀਵਾਰ ਰਾਤ ਕਰੀਬ 9;30 ਵਜੇ ਭਗਦੜ ਮੱਚ ਗਈ। ਇਸ ਹਾਦਸੇ ‘ਚ 3 ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ। ਦੋ ਦਰਜਨ ਤੋਂ ਵੱਧ ਲੋਕ ਜ਼ਖਮੀ ਹਨ। ਇਹ ਹਾਦਸਾ ਪਲੇਟਫਾਰਮ ਨੰਬਰ 13 ਅਤੇ 14 ‘ਤੇ ਵਾਪਰਿਆ। ਹਾਦਸੇ ਦਾ ਕਾਰਨ ਇਹ ਸੀ ਕਿ ਪ੍ਰਯਾਗਰਾਜ ਸਪੈਸ਼ਲ ਟ੍ਰੇਨ, ਭੁਵਨੇੱਵਰ ਰਾਜਧਾਨੀ ਅਤੇ ਸਵਤੰਤਰਤਾ ਸੈਨਾਨੀ ਤਿੰਨ ਟ੍ਰੇਨਾਂ ਨੇ ਪ੍ਰਯਗਰਾਜ ਜਾਣਾ ਸੀ ਪਰ ਦੋ ਟੇ੍ਰਨਾਂ ਲੇਟ ਹੋਣ ਕਾਰਨ ਪਲੇਟਫਾਰਮ-14 ‘ਤੇ ਇਨ੍ਹਾਂ ਤਿੰਨਾਂ ਗੱਡੀਆਂ ਦੀ ਭੀੜ ਸੀ।

ਜਦੋਂ ਪ੍ਰਯਾਗਰਾਜ ਸਪੈਸ਼ਲ ਟਰੇਨ ਇੱਥੇ ਪਹੁੰਚੀ ਤਾਂ ਅਨਾਊਜਸਮੈਂਟ ਹੋਈ ਕਿ ਭੁਵਨੇਸ਼ਵਰ ਰਾਜਧਾਨੀ ਪਲੇਟਫਾਰਮ ਨੰ. 16 ‘ਤੇ ਆ ਰਹੀ ਹੈ। ਇਹ ਸੁਣ ਕੇ 14 ‘ਤੇ ਮੌਜੂਦ ਭੀੜ 16 ਵੱਲ ਭੱਜੀ।ਬਹੁਤ ਸਾਰੇ ਲੋਕ ਟਿਕਟ ਕਾਊਂਟਰ ‘ਤੇ ਸਨ। ਇਨ੍ਹਾਂ ਵਿੱਚੋਂ 90% ਪ੍ਰਯਾਗਰਾਜ ਜਾ ਰਹੇ ਸਨ। ਅਚਾਨਕ ਜਦੋਂ ਰੇਲਗੱਡੀ ਦੇ ਆਉਣ ਦੀ ਸੂਚਨਾ ਦਿੱਤੀ ਗਈ ਤਾਂ ਲੋਕ ਬਿਨਾਂ ਟਿਕਟਾਂ ਦੇ ਪਲੇਟਫਾਰਮ ਵੱਲ ਭੱਜੇ। ਇਸ ਕਾਰਨ ਭਗਦੜ ਮੱਚ ਗਈ। 1500 ਤੋਂ ਵੱਧ ਲੋਕਾਂ ਨੇ ਜਨਰਲ ਟਿਕਟਾਂ ਖਰੀਦੀਆਂ ਸਨ।ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪ੍ਰਯਾਗਰਾਜ ਵਿੱਚ ਮਹਾਂ ਕੁੰਭ ਲਈ ਰੇਲ ਸੇਵਾਵਾਂ ਕਾਰਨ ਭੀੜ-ਭੜੱਕਾ ਹੋ ਗਿਆ, ਜਿਸ ਕਾਰਨ ਪਲੇਟਫਾਰਮ ਨੰਬਰ 14 ਅਤੇ 15 ‘ਤੇ ਹਫੜਾ-ਦਫੜੀ ਮਚ ਗਈ। ਅਧਿਕਾਰੀਆਂ ਨੇ ਦੱਸਿਆ ਕਿ 15-20 ਮਿੰਟਾਂ ਦੇ ਅੰਦਰ ਭਾਰੀ ਭੀੜ ਕਾਰਨ ਸਥਿਤੀ ਪੈਦਾ ਹੋ ਗਈ ਕਿਉਂਕਿ ਇੱਕ ਵਿਸ਼ੇਸ਼ ਰੇਲਗੱਡੀ ਦਾ ਐਲਾਨ ਕੀਤਾ ਗਿਆ ਸੀ, ਅਤੇ ਲੋਕਾਂ ਨੇ ਉਸ ਟਰੇਨ ਨੂੰ ਫੜਨ ਦੀ ਕੋਸ਼ਿਸ਼ ਕੀਤੀ।ਭਗਦੜ ਦੌਰਾਨ ਕੁਝ ਲੋਕ ਸਾਹ ਘੁਟਣ ਕਾਰਨ ਵੀ ਬੇਹੋਸ਼ ਹੋਏ ਤੇ ਮਰ ਗਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।