ਕੈਨੇਡਾ ਦਾ ਮੋਸਟ ਵਾਂਟੇਡ ‘ਪਨੇਸਰ’ ਚੰਡੀਗੜ੍ਹ ‘ਚ ਲੁਕਿਆ!

ਚੰਡੀਗੜ੍ਹ

ਚੰਡੀਗੜ੍ਹ, 16 ਫਰਵਰੀ ,ਬੋਲੇ ਪੰਜਾਬ ਬਿਊਰੋ :

ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਸੋਨੇ ਦੀ ਚੋਰੀ ਦੀ ਵਾਰਦਾਤ ਨੁੰ ਅੰਜ਼ਾਮ ਦੇਣ ਵਾਲਿਆਂ ਵਿੱਚੋਂ ਇੱਕ ਸਿਮਰਨਪ੍ਰੀਤ ਪਨੇਸਰ ਦੇ ਚੰਡੀਗੜ੍ਹ ਵਿੱਚ ਲੁਕੇ ਹੋਣ ਦਾ ਸ਼ੱਕ ਹੈ।  ਇਸ ਬਾਰੇ ਐਕਸਪ੍ਰੈਸ ਨੇ ਇੱਕ ਰਿਪੋਰਟ ਵੀ ਪਬਲਿਸ਼ ਕੀਤੀ ਹੈ, ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੰਡੀਗੜ੍ਹ ਵਿੱਚ ਪਨੇਸਰ ਰਹਿ ਰਿਹਾ ਹੈ। ਹਾਲਾਂਕਿ ਐਕਸਪ੍ਰੈਸ ਨੇ ਆਪਣੀ ਰਿਪੋਰਟ ਦੇ ਵਿੱਚ ਪਨੇਸਰ ਦੇ ਘਰ ਦਾ ਪਤਾ ਜਾਂ ਫਿਰ ਲੋਕੇਸ਼ਨ ਬਾਰੇ ਨਹੀਂ ਦੱਸਿਆ। ਸਿਰਫ਼ ਇਹ ਹੀ ਦੱਸਿਆ ਹੈ ਕਿ ਚੰਡੀਗੜ੍ਹ ਦੇ ਬਾਹਰੀ ਇਲਾਕੇ ਵਿੱਚ ਰਹਿ ਕੇ ਪਰਿਵਾਰ ਸਮੇਤ ਰਹਿ ਰਿਹਾ ਹੈ। ਇੰਡੀਅਨ ਐਕਸਪਰੈਸ ਨੇ ਸੀਬੀਸੀ ਨਿਊਜ਼, ਦ ਫਿਫਥ ਅਸਟੇਟ, ਕੈਨੇਡਾ ਦੇ ਸਹਿਯੋਗ ਨਾਲ ਪਨੇਸਰ ਦਾ ਪਤਾ ਲਗਾਇਆ ਹੈ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਸੋਨੇ ਦੀ ਸਭ ਤੋਂ ਵੱਡੀ ਚੋਰੀ ਅਪ੍ਰੈਲ 2023 ‘ਚ ਹੋਈ ਸੀ, ਜਿਸ ‘ਚ 400 ਕਿੱਲੋ ਦੀਆਂ 6600 ਸੋਨੇ ਦੀਆਂ ਇੱਟਾਂ ਅਤੇ ਕਰੀਬ 2.5 ਮਿਲੀਅਨ ਡਾਲਰ ਮੁੱਲ ਦੀਆਂ ਵਿਦੇਸ਼ੀ ਮੁਦਰਾਵਾਂ ਟੋਰਾਂਟੋ ਦੇ ਪਿਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੋਰੀ ਹੋ ਗਈਆਂ ਸਨ। ਇਹ ਘਟਨਾ ਉਸ ਸਮੇਂ ਹੋਈ, ਜਦੋਂ ਇਹ ਸਮਾਨ ਜਿਊਰਿਖ਼ ਤੋਂ ਆਈ ਇਕ ਉਡਾਣ ਤੋਂ ਉਤਾਰਿਆ ਗਿਆ ਸੀ। ਰਿਪੋਰਟਾਂ ਵਿੱਚ ਦਾਅਵਾ ਹੈ ਕਿ ਸਿਮਰਨਪ੍ਰੀਤ ਪਨੇਸਰ 20 ਮਿਲੀਅਨ ਡਾਲਰ ਦੀ ਡਕੈਤੀ ‘ਚ ਸ਼ਾਮਲ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਨੇਸਰ ਦੀ ਪਤਨੀ ਉਸ ਨਾਲ ਉਕਤ ਚੋਰੀ ‘ਚ ਸ਼ਾਮਲ ਨਹੀਂ ਸੀ। 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।