ਇਕ ਅਧਿਆਪਕ ਸਮੇਤ 3 ਸਰਕਾਰੀ ਮੁਲਾਜ਼ਮ ਅੱਤਵਾਦੀ ਸਮਰਥਕ ਹੋਣ ਕਾਰਨ ਨੌਕਰੀ ਤੋਂ ਬਰਖਾਸਤ

ਨੈਸ਼ਨਲ

ਨਵੀਂ ਦਿੱਲੀ,  15 ਫਰਵਰੀ, ਬੋਲੇ ਪੰਜਾਬ ਬਿਊਰੋ :

ਅੱਤਵਾਦੀਆਂ ਨਾਲ ਹਮਦਰਦੀ ਰੱਖਣ ਕਾਰਨ ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਹੱਥ ਧੌਣਾ ਪੈ ਗਿਆ। ਅੱਤਵਾਦੀ ਸਮਰਥਕ ਤਿੰਨ ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਜੰਮੂ ਕਸ਼ਮੀਰ ਦੇ ਉਪਰਾਜਪਾਲ ਮਨੋਜ ਸਿਨਹਾ ਨੇ ਤਿੰਨ ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਹੁਕਮ ਦਿੱਤੇ ਹਨ। ਬਰਖਾਸਤ ਕੀਤੇ ਜਾਣ ਵਾਲੇ ਮੁਲਾਜ਼ਮਾਂ ਵਿੱਚ ਇਕ ਅਧਿਆਪਕ ਮੁਹੰਮਦ ਅਸ਼ਰਫ ਭਟ, ਇਕ ਪੁਲਿਸ ਕਾਂਸਟੇਬਲ ਫਿਰਦੌਸ ਅਹਿਮਦ ਭਟ ਅਤੇ ਜਗਲਾਤ ਵਿਭਾਗ ਵਿੱਚ ਅਰਦਲੀ ਨਿਸਾਰ ਅਹਿਮਦ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਹੁਕਮ ਦਿੱਤੇ ਹਨ। ਮੌਜੂਦਾ ਸਮੇਂ ਵਿੱਚ ਤਿੰਨੇ ਕਰਮਚਾਰੀ ਅੱਤਵਾਦੀਆਂ ਨਾਲ ਜੁੜੇ ਕਈ ਮਾਮਲਿਆਂ ਵਿੱਚ ਜੇਲ੍ਹ ’ਚ ਬੰਦ ਹਨ। ਅਗਸਤ 2019 ਵਿੱਚ ਆਰਟੀਕਲ 370 ਹਟਾਏ ਜਾਣ ਦੇ ਬਾਅਦ ਹੁਣ ਤੱਕ ਜੰਮੂ ਕਸ਼ਮੀਰ ਦੇ 69 ਸਰਕਾਰੀ ਕਰਮਚਾਰੀਆਂ ਦੀਆਂ ਸੇਵਾਵਾਂ ਖਤਮ ਕੀਤੀ ਗਈਆਂ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।