ਅੰਮ੍ਰਿਤਸਰ, 14 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀਆਂ ਵਿਰੁੱਧ ਕਾਰਵਾਈ ਤੇਜ਼ ਹੋ ਗਈ ਹੈ। ਹੁਣ ਇਕ ਵਾਰ ਫਿਰ ਵੱਡੀ ਗਿਣਤੀ ਵਿੱਚ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ, 15 ਤੇ 16 ਫ਼ਰਵਰੀ ਨੂੰ ਦੋ ਚਾਰਟਰ ਜਹਾਜ਼ਾਂ ਰਾਹੀਂ 214 ਭਾਰਤੀ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚਣਗੇ। ਪਹਿਲੀ ਉਡਾਣ 15 ਫ਼ਰਵਰੀ ਨੂੰ ਆਵੇਗੀ, ਜਿਸ ਵਿੱਚ 119 ਯਾਤਰੀ ਹੋਣਗੇ, ਜਦਕਿ ਦੂਜੀ ਉਡਾਣ 16 ਫ਼ਰਵਰੀ ਦੀ ਰਾਤ 10 ਵਜੇ ਲੈਂਡ ਕਰੇਗੀ, ਜਿਸ ਵਿੱਚ 95 ਯਾਤਰੀ ਸਵਾਰ ਹੋਣਗੇ।
ਇਹ ਯਾਤਰੀ ਭਾਰਤ ਦੇ ਵੱਖ-ਵੱਖ ਰਾਜਾਂ ਨਾਲ ਸਬੰਧਤ ਹਨ। ਸੂਤਰਾਂ ਦੇ ਅਨੁਸਾਰ, ਪਹਿਲੀ ਉਡਾਣ ਵਿੱਚ 67 ਪੰਜਾਬੀ, 30 ਹਰਿਆਣਵੀ, 8 ਗੁਜਰਾਤੀ, ਅਤੇ ਬਾਕੀ ਭਾਰਤ ਦੇ ਹੋਰ ਹਿੱਸਿਆਂ ਨਾਲ ਸਬੰਧਤ ਹਨ।ਇਸ ਵਾਰ ਪ੍ਰਵਾਸੀਆਂ ਨੂੰ ਹਥਕੜੀਆਂ ਨਹੀਂ ਪਹਿਨਾਈਆਂ ਜਾਣਗੀਆਂ। ਉਡਾਣਾਂ ਮਿਲਟਰੀ ਜਹਾਜ਼ ਦੀ ਥਾਂ ਚਾਰਟਰ ਜਹਾਜ਼ ਹੋਣਗੇ।
