ਲੁਧਿਆਣਾ, 14 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ਦੇ ਹਾਰਡੀਜ਼ ਵਰਲਡ ਦੇ ਸਾਹਮਣੇ ਪੁਲ ’ਤੇ ਬੀਤੀ ਰਾਤ ਭਿਆਨਕ ਸੜਕ ਹਾਦਸੇ ’ਚ ਸਕੂਟਰੀ ਸਵਾਰ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਗਈ। ਹਾਦਸਾ ਇਸ ਕਦਰ ਦਿਲ ਦਹਿਲਾ ਦੇਣ ਵਾਲਾ ਸੀ ਕਿ ਲੜਕੀ ਦੇ ਸਿਰ ਦਾ ਅੱਧਾ ਹਿੱਸਾ ਬੁਰੀ ਤਰ੍ਹਾਂ ਕੁਚਲ ਗਿਆ।
ਹਾਦਸਾ ਕਰੀਬ ਰਾਤ 10 ਵਜੇ ਵਾਪਰਿਆ। ਰਾਹਗੀਰਾਂ ਨੇ ਲੜਕੀ ਦੀ ਲਾਸ਼ ਦੇਖ ਕੇ ਟੋਲ ਬੂਥ ’ਤੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਐਂਬੂਲੈਂਸ ਤੇ ਲਾਡੋਵਾਲ ਪੁਲਿਸ ਮੌਕੇ ’ਤੇ ਪਹੁੰਚੀ। ਮ੍ਰਿਤਕਾ ਦੀ ਪਹਿਚਾਣ ਏਕਜੋਤ ਵਜੋਂ ਹੋਈ ਹੈ, ਜੋ ਬਸਤੀ ਜੋਧੇਵਾਲ ਵਿਚ ਰਹਿੰਦੀ ਸੀ ਅਤੇ ਪ੍ਰਾਈਵੇਟ ਨੌਕਰੀ ਕਰਦੀ ਸੀ।
ਜਾਣਕਾਰੀ ਅਨੁਸਾਰ, ਏਕਜੋਤ ਫਿਲੌਰ ਸਥਿਤ ਮਾਇਆ ਜੀ ਦਰਬਾਰ ’ਚ ਮੱਥਾ ਟੇਕ ਕੇ ਘਰ ਵਾਪਸ ਆ ਰਹੀ ਸੀ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੁਲ ’ਤੇ ਪਾਣੀ ਡਿੱਗਣ ਕਾਰਨ ਸੜਕ ਤਿਲਕਣੀ ਹੋ ਗਈ। ਇਕ ਗੁੰਮਨਾਮ ਵਾਹਨ ਨੇ ਟੱਕਰ ਮਾਰੀ, ਜਿਸ ਕਾਰਨ ਉਸਦੀ ਮੌਤ ਹੋ ਗਈ।
