ਨੰਗਲ, 13 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਨੰਗਲ-ਊਨਾ ਮੁੱਖ ਮਾਰਗ ’ਤੇ ਬੀਤੇ ਦਿਨੀ ਪਿੰਡ ਕਲਸੇੜਾ ਕੋਲ ਊਨਾ ਤੋਂ ਨੰਗਲ ਵਾਲੇ ਪਾਸੇ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਐਕਟਿਵਾ ’ਤੇ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਪਿੰਡ ਬਾਸ ਦੇ ਰਹਿਣ ਵਾਲੇ ਸਨ ਅਤੇ ਬੀਤੇ ਦਿਨੀ ਸ਼ਾਮ ਨੂੰ ਪਿੰਡ ਕਲਸੇੜਾ ਨੇੜੇ ਐਕਟਿਵਾ ’ਤੇ ਲੰਘ ਰਹੇ ਸਨ। ਇਸੇ ਦੌਰਾਨ ਪਿੱਛੋਂ ਆ ਰਹੀ ਪੰਜਾਬ ਰੋਡਵੇਜ਼ ਦੀ ਨੰਗਲ ਡੀਪੂ ਦੀ ਬੱਸ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਐਕਟਿਵਾ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਰਜੇਸ਼ ਕੁਮਾਰ ਪੁੱਤਰ ਮੰਗਲ ਰਾਮ (33) ਅਤੇ ਜੈ ਪ੍ਰਕਾਸ਼ ਪੁੱਤਰ ਪ੍ਰਕਾਸ਼ ਚੰਦ (40) ਦੋਨੋਂ ਪਿੰਡ ਬਾਸ ਵਜੋਂ ਹੋਈ ਹੈ।
![](https://www.bolepunjab.com/wp-content/uploads/2025/02/signal-2025-02-13-072821_002.jpeg)