ਪਟਿਆਲਾ, 12 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਪਟਿਆਲਾ ਦੀ ਥਾਪਰ ਯੂਨੀਵਰਸਿਟੀ ’ਚ ਵਾਪਰੀ ਘਟਨਾ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇੱਕ ਨਾਬਾਲਗ ਵਿਦਿਆਰਥਣ ਨੇ ਯੂਨੀਵਰਸਿਟੀ ਦੀ ਤੀਸਰੀ ਮੰਜ਼ਿਲ ਤੋਂ ਛਾਲ ਮਾਰਕੇ ਆਪਣਾ ਜੀਵਨ ਸਮਾਪਤ ਕਰ ਲਿਆ। ਇਸ ਘਟਨਾ ਤੋਂ ਸਾਰੇ ਵਿਦਿਆਰਥੀ ਅਤੇ ਅਧਿਆਪਕ ਹੈਰਾਨ ਹਨ।
ਜਾਣਕਾਰੀ ਅਨੁਸਾਰ ਲੜਕੀ ਬਾਰਵੀਂ ਜਮਾਤ ਵਿਚ ਨਾਨ-ਮੈਡੀਕਲ ਪਾਸ ਕਰ ਚੁੱਕੀ ਸੀ। ਨੰਬਰ ਘੱਟ ਆਉਣ ਕਾਰਨ ਪਰਿਵਾਰ ਵੱਲੋਂ ਉਸਨੂੰ ਅੱਗੇ ਪੜ੍ਹਨ ਲਈ ਸਮਰਥਨ ਨਹੀਂ ਮਿਲਿਆ। ਇਸਦੇ ਬਾਵਜੂਦ ਉਹ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਸੀ।
ਪਰਿਵਾਰ ਥਾਪਰ ਯੂਨੀਵਰਸਿਟੀ ਦੇ ਬੈਕ ਸਾਈਡ ਕੁਆਰਟਰਾਂ ਵਿਚ ਰਹਿੰਦਾ ਹੈ, ਜਿਥੇ ਉਸਦੇ ਮਾਂ-ਪਿਉ ਦੋਵੇਂ ਨੌਕਰੀ ਕਰਦੇ ਹਨ। ਹਾਲੇ ਤਕ ਪੂਰਾ ਮਾਮਲਾ ਸਪਸ਼ਟ ਨਹੀਂ ਹੋਇਆ। ਪਰਿਵਾਰਕ ਮੈਂਬਰਾਂ ਨੇ ਰਾਜਿੰਦਰਾ ਹਸਪਤਾਲ ਦੀ ਮੋਰਚਰੀ ’ਚ ਪਹੁੰਚ ਕੇ ਲਾਸ਼ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
![](https://www.bolepunjab.com/wp-content/uploads/2025/02/signal-2025-02-12-170048_002.jpeg)