ਅਯੁੱਧਿਆ, 12 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਅਯੁੱਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਦਾ ਅੱਜ SGPGI, ਲਖਨਊ ਵਿਖੇ ਦਿਹਾਂਤ ਹੋ ਗਿਆ। ਹਸਪਤਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੂੰ 3 ਫਰਵਰੀ ਨੂੰ SGPGI ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਬ੍ਰੇਨ ਸਟ੍ਰੋਕ ਹੋਣ ਤੋਂ ਬਾਅਦ ਨਿਊਰੋਲੋਜੀ ਵਾਰਡ ਐਚਡੀਯੂ ਵਿੱਚ ਰੱਖਿਆ ਗਿਆ ਸੀ।
PGI ਦੇ ਡਾਇਰੈਕਟਰ ਡਾਕਟਰ ਆਰ ਕੇ ਧੀਮਾਨ ਅਨੁਸਾਰ ਡਾਕਟਰਾਂ ਦੀ ਨਿਗਰਾਨੀ ਹੇਠ ਉਨ੍ਹਾਂ ਦਾ ਲਗਾਤਾਰ ਇਲਾਜ ਚੱਲ ਰਿਹਾ ਸੀ। ਬ੍ਰੇਨ ਸਟ੍ਰੋਕ ਤੋਂ ਇਲਾਵਾ ਸਤੇਂਦਰ ਦਾਸ ਨੂੰ ਕਈ ਹੋਰ ਬਿਮਾਰੀਆਂ ਵੀ ਸਨ। ਕਈ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਜਦੋਂ ਉਹ ਹਸਪਤਾਲ ‘ਚ ਦਾਖਲ ਸਨ, ਕੁਝ ਦਿਨ ਪਹਿਲਾਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਉਨ੍ਹਾਂ ਕੋਲ ਪਹੁੰਚੇ ਸਨ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਸੀ।
ਹਾਲ ਹੀ ਵਿੱਚ ਉਨ੍ਹਾਂ ਦੀ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦਾ ਲਖਨਊ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਸੀ। ਰਾਮ ਮੰਦਰ ਟਰੱਸਟ ਨੇ ਆਚਾਰੀਆ ਸਤੇਂਦਰ ਦਾਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
![](https://www.bolepunjab.com/wp-content/uploads/2025/02/signal-2025-02-12-123912_002.png)