ਰਿਆਧ, 12 ਫਰਵਰੀ,ਬੋਲੇ ਪੰਜਾਬ ਬਿਊਰੋ :
ਸਾਊਦੀ ਅਰਬ ਵੱਲੋਂ ਹੱਜ ਸੰਬੰਧੀ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਹੱਜ ਦੌਰਾਨ ਬੱਚਿਆਂ ਦਾ ਦਾਖਲਾ ਬੰਦ ਕਰ ਦਿੱਤਾ ਗਿਆ ਹੈ। ਸਾਊਦੀ ਅਰਬ ਦੇ ਹੱਜ ਅਤੇ ਉਮਰਾਹ ਮੰਤਰਾਲੇ ਮੁਤਾਬਕ, ਇਹ ਕਦਮ ਭੀੜ ਨੂੰ ਕਾਬੂ ਵਿੱਚ ਰੱਖਣ ਅਤੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ।
ਸਰਕਾਰ ਨੇ ਸਪਸ਼ਟ ਕੀਤਾ ਕਿ 2025 ਵਿੱਚ ਸਿਰਫ਼ ਉਹ ਲੋਕ ਹੀ ਹੱਜ ਲਈ ਯੋਗ ਹੋਣਗੇ ਜੋ ਪਹਿਲੀ ਵਾਰ ਇਸ ਪਵਿੱਤਰ ਯਾਤਰਾ ਲਈ ਆ ਰਹੇ ਹਨ।
ਇਸੇ ਨਾਲ, ਹੱਜ 2025 ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਜੋ ਵੀ ਪਹਿਲੀ ਵਾਰ ਹੱਜ ਕਰਨ ਦੇ ਚਾਹਵਾਨ ਹਨ, ਉਹ ਆਪਣੀ ਰਜਿਸਟ੍ਰੇਸ਼ਨ ਜਲਦ ਕਰਵਾ ਸਕਦੇ ਹਨ।
![](https://www.bolepunjab.com/wp-content/uploads/2025/02/signal-2025-02-12-074936_002.png)