ਪੰਜਾਬ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਐਸ.ਏ.ਐਸ. ਨਗਰ ਮੈਗਾ ਐਸ.ਐਮ.ਸੀ. ਮੀਟਿੰਗ ਕਰਵਾਈ

ਪੰਜਾਬ

ਮੋਹਾਲੀ 11 ਫਰਵਰੀ ,ਬੋਲੇ ਪੰਜਾਬ ਬਿਊਰੋ :

ਪੰਜਾਬ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਐਸ.ਏ.ਐਸ. ਨਗਰ ਸ੍ਰੀਮਤੀ ਗਿੰਨੀ ਦੁਗਲ ਜੀ ਦੇ ਨਿਰਦੇਸ਼ਾਂ ਅਨੁਸਾਰ ਅੱਜ ਮਿਤੀ 11 ਫਰਵਰੀ, 2025 ਨੂੰ ਸਰਕਾਰੀ ਹਾਈ ਸਕੂਲ ਮੌਲੀ ਬੈਦਵਾਣ ਵਿਖੇ ਮੈਗਾ ਐਸ.ਐਮ.ਸੀ. ਮੀਟਿੰਗ ਕਰਵਾਈ ਗਈ ਜਿਸ ਵਿੱਚ ਸਮੂਹ ਐਸ.ਐਮ.ਸੀ. ਮੈਂਬਰ ਸਾਹਿਬਾਨਾਂ ,ਸਮਾਜ ਸੇਵਕ ਸ਼੍ਰੀ ਕ੍ਰਿਸ਼ਨ ਕੁਮਾਰ ਸੈਣੀ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਸਮੂਲੀਅਤ ਕੀਤੀ ਇਸ ਦੌਰਾਨ ਸਰਦਾਰ ਉਮਰਾਓ ਸਿੰਘ ਜਿਹਨਾਂ ਦਾ ਸਕੂਲ ਵਿੱਚ ਦਾਨੀ ਸੱਜਣ ਦੇ ਤੌਰ ਤੇ ਬਹੁਤ ਯੋਗਦਾਨ ਰਿਹਾ ਹੈ , ਵੀ ਹਾਜਰ ਸਨ।
“ਸਕੂਲ ਸਫਾਈ ਸਿੱਖਿਆ ਵਧਾਈ”ਅਧੀਨ ਸਕੂਲ ਸਫਾਈ ਦੇ ਵੱਖ ਵੱਖ ਮੁੱਦਿਆਂ ਤੇ ਚਰਚਾ ਕੀਤੀ ਗਈ ਸਭ ਹਾਜ਼ਰ ਮੈਂਬਰਾਂ ਨੂੰ ਆਧੁਨਿਕ ਜਮਾਤਾਂ ਦਾ ਦੌਰਾ ਕਰਵਾਇਆ ਗਿਆ ।ਸਕੂਲ ਵਿੱਚ ਜਮਾਤ ਦੇ ਚਾਰ ਕਮਰਿਆਂ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ ਉਸ ਦਾ ਵੀ ਨਿਰੀਖਣ ਕਰਵਾਇਆ ਗਿਆ ।ਸਕੂਲ ਵਿੱਚ ਐਸ.ਐਮ.ਸੀ .ਕਮੇਟੀ ਵੱਲੋਂ ਸੁਝਾਅ ਬਕਸਾ ਲਗਵਾਇਆ ਗਿਆ ।ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਚਰਚਾ ਕੀਤੀ ਗਈ ।ਇਸ ਸਾਲ ਦੌਰਾਨ ਪ੍ਰਾਪਤ ਫੰਡਾਂ ਤੇ ਉਹਨਾਂ ਦੇ ਖਰਚ ਬਾਰੇ ਹਾਜ਼ਰ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ ।ਸਕੂਲ ਦੀਆਂ ਪ੍ਰਾਪਤੀਆਂ ਬਾਰੇ ਸਭ ਨੂੰ ਜਾਣੂ ਕਰਵਾਇਆ ਗਿਆ ।ਹੈਡ ਆਫਿਸ ਦੀ ਟੀਮ ਨੇ ਇਸ ਦੌਰਾਨ ਸਕੂਲ ਦਾ ਦੌਰਾ ਕੀਤਾ ।ਸਰਦਾਰ ਉਮਰਾਓ ਸਿੰਘ ਜੀ ਨੇ ਬੋਰਡ ਦੀਆਂ ਜਮਾਤਾਂ ਅੱਠਵੀਂ ਅਤੇ ਦਸਵੀਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪੰਜ-ਪੰਜ ਹਜਾਰ ਰੁਪਏ ਇਨਾਮ ਵਜੋਂ ਦਿੱਤੇ ਜਾਣ ਦਾ ਐਲਾਨ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।