ਕੰਨਿਆ ਸਕੂਲ ਦੀ ਨੌਵੀਂ ਜਮਾਤ ਦੀਆਂ 88 ਵਿਦਿਆਰਥਣਾਂ ਨੇ ਆਰਿਅਨ ਕਾਲਜ ਵਿਦਿਅਕ ਟੂਰ ਦੌਰਾਨ ਹਾਸਲ ਕੀਤੀ ਵਿਸ਼ੇਸ਼ ਜਾਣਕਾਰੀ

ਪੰਜਾਬ

ਰਾਜਪੁਰਾ, 10 ਫਰਵਰੀ ,ਬੋਲੇ ਪੰਜਾਬ ਬਿਊਰੋ :

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਾਲਕਾ ਰੋਡ ਦੀਆਂ ਨੌਵੀਂ ਜਮਾਤਾਂ ਦੀਆਂ 88 ਵਿਦਿਆਰਥਣਾਂ ਨੇ ਆਰਿਅਨ ਕਾਲਜ ਦਾ ਵਿੱਦਿਅਕ ਟੂਰ ਕੀਤਾ। ਰਾਜਪੁਰਾ-1 ਦੇ ਬਲਾਕ ਨੋਡਲ ਅਫ਼ਸਰ ਹੈਡ ਮਿਸਟ੍ਰੈਸ ਰਚਨਾ ਰਾਣੀ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਇਸ ਟੂਰ ਨੂੰ ਸਕਲ ਪ੍ਰਿੰਸੀਪਲ ਡਾ: ਨਰਿੰਦਰ ਕੌਰ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਵਿਦਿਆਰਥਣਾਂ ਨੇ ਉੱਚ ਤਕਨੀਕੀ ਅਤੇ ਵਿਦਿਅਕ ਸਹੂਲਤਾਂ ਬਾਰੇ ਵਿਸ਼ੇਸ਼ ਜਾਣਕਾਰੀ ਹਾਸਲ ਕੀਤੀ।
ਕਾਲਜ ਪ੍ਰਬੰਧਨ ਨੇ ਵਿਦਿਆਰਥਣਾਂ ਨੂੰ ਵਿਭਿੰਨ ਵਿੱਦਿਅਕ ਵਿਭਾਗਾਂ ਦੀ ਸੈਰ ਕਰਵਾਈ ਅਤੇ ਉਨ੍ਹਾਂ ਨੂੰ ਉੱਚ ਵਿਦਿਆ ਅਤੇ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥਣਾਂ ਨੇ ਵਿਗਿਆਨ, ਕਲਾ, ਕੰਪਿਊਟਰ ਅਤੇ ਹੋਰ ਵਿਸ਼ਿਆਂ ਨਾਲ ਸੰਬੰਧਿਤ ਪ੍ਰਯੋਗਸ਼ਾਲਾਵਾਂ ਦਾ ਵੀ ਨਿਰੀਖਣ ਕੀਤਾ।
ਟੂਰ ਦੌਰਾਨ ਅਧਿਆਪਕਾਂ ਨੇ ਵਿਦਿਆਰਥਣਾਂ ਨੂੰ ਉੱਚ ਸਿੱਖਿਆ ਦੇ ਮਹੱਤਵ ਅਤੇ ਭਵਿੱਖ ਦੇ ਵਿਅਕਤੀਗਤ ਵਿਕਾਸ ਸੰਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਵਿਦਿਆਰਥਣਾਂ ਨੇ ਵੀ ਉਤਸ਼ਾਹ ਨਾਲ ਇਸ ਵਿਦਿਅਕ ਯਾਤਰਾ ਵਿੱਚ ਹਿੱਸਾ ਲਿਆ ਅਤੇ ਅਨੇਕ ਸਵਾਲ ਪੁੱਛ ਕੇ ਆਪਣੇ ਗਿਆਨ ਨੂੰ ਵਧਾਇਆ।
ਸਕੂਲ ਪ੍ਰਬੰਧਕਾਂ ਨੇ ਆਰਿਅਨ ਕਾਲਜ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਵਿਦਿਅਕ ਯਾਤਰਾਵਾਂ ਕਰਵਾਉਣ ਦੀ ਪ੍ਰਤੀਬੱਧਤਾ ਜਤਾਈ।
ਇਸ ਮੌਕੇ ਰਵਿੰਦਰ ਖੋਸਲਾ, ਦਿਨੇਸ਼ ਕੁਮਾਰ, ਮਾਲਵਿਕਾ, ਪੱਲਵੀ, ਅਮਰਜੀਤ ਕੌਰ, ਪ੍ਰਦੀਪ ਵਰਮਾ, ਅਸ਼ਵਨੀ ਕੁਮਾਰ, ਕੁਲਦੀਪ ਕੁਮਾਰ ਵਰਮਾ, ਸੁਰਜੀਤ ਸਿੰਘ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।