ਬਰਾਜੀਲੀਆ, 7 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਬਰਾਜ਼ੀਲ ਦੇ ਸਕੂਲਾਂ ਵਿੱਚ ਹੁਣ ਬੱਚੇ ਸਮਾਰਟਫੋਨ ਦਾ ਇਸਤੇਮਾਲ ਨਹੀਂ ਕਰ ਸਕਣਗੇ। ਸਰਕਾਰ ਨੇ ਨਵਾਂ ਕਾਨੂੰਨ ਬਣਾਕੇ ਸਕੂਲਾਂ ਵਿੱਚ ਸਮਾਰਟਫੋਨ ਇਸਤੇਮਾਲ ਕਰਨ ’ਤੇ ਪਾਬੰਦੀ ਲਾ ਦਿੱਤੀ ਹੈ। ਰਾਸ਼ਟਰਪਤੀ ਲੁਇਜ਼ ਲੂਲਾ ਡੀ ਸਿਲਵਾ ਨੇ ਜਨਵਰੀ ਵਿੱਚ ਇਸ ਕਾਨੂੰਨ ’ਤੇ ਹਸਤਾਖਰ ਕਰ ਦਿੱਤੇ ਸਨ। ਇਸ ਤੋਂ ਪਹਿਲਾਂ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੇ ਸਕੂਲਾਂ ਵਿੱਚ ਵੀ ਸਮਾਰਟਫੋਨ ’ਤੇ ਪਾਬੰਦੀ ਹੈ।
ਬਰਾਜ਼ੀਲ ਦੇ ਕਾਨੂੰਨ ਦੇ ਮੁਤਾਬਕ ਨਿੱਜੀ ਅਤੇ ਸਰਕਾਰੀ ਦੋਹਾਂ ਸਕੂਲਾਂ ਵਿੱਚ ਇਹ ਪਾਬੰਦੀ ਰਹੇਗੀ ਅਤੇ ਬੱਚਿਆਂ ਦੇ ਕਲਾਸਾਂ ਅਤੇ ਸਕੂਲ ਹਾਲਾਂ ਵਿੱਚ ਮੋਬਾਈਲ ਫੋਨ ਦਾ ਇਸਤੇਮਾਲ ਕਰਨ ’ਤੇ ਰੋਕ ਲਗ ਜਾਏਗੀ।
ਹਾਲਾਂਕਿ ਪੜ੍ਹਾਈ ਲਈ, ਅਧਿਆਪਕ ਦੀ ਆਗਿਆ ਨਾਲ ਜਾਂ ਸਿਹਤ ਸੰਬੰਧੀ ਹਾਲਤ ਵਿੱਚ ਫੋਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਕਾਨੂੰਨ ਵਿੱਚ ਸਕੂਲਾਂ ਨੂੰ ਆਪਣੇ ਨਿਜੀ ਨਿਰਦੇਸ਼ ਤੈਅ ਕਰਨ ਦੀ ਵੀ ਛੂਟ ਦਿੱਤੀ ਗਈ ਹੈ, ਜਿਸਦੇ ਤਹਿਤ ਸਕੂਲ ਵਿਦਿਆਰਥੀਆਂ ਨੂੰ ਫੋਨ ਨੂੰ ਬੈਕਪੈਕ ਵਿੱਚ, ਲਾਕਰ ਵਿੱਚ ਜਾਂ ਤੈਅ ਕੀਤੀ ਗਈ ਜਗ੍ਹਾ ’ਤੇ ਰੱਖਣ ਦੀ ਆਗਿਆ ਦੇ ਸਕਣਗੇ।
![](https://www.bolepunjab.com/wp-content/uploads/2025/02/signal-2025-02-07-090146_002.png)