ਭੋਪਾਲ, 6 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਫੌਜ ਦਾ ਫਾਈਟਰ ਪਲੇਨ ਕਰੈਸ਼ ਹੋ ਗਿਆ। ਹਾਦਸੇ ਵਿੱਚ ਦੋਵਾਂ ਪਾਇਲਟਾਂ ਦੇ ਜਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਪਲੇਨ ਇਕ ਖੇਤ ਵਿੱਚ ਕਰੈਸ਼ ਹੋਇਆ, ਜਿਸ ਤੋਂ ਬਾਅਦ ਉਸ ਵਿੱਚ ਅੱਗ ਲੱਗ ਗਈ। ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਘਟਨਾ ਸਥਾਨ ‘ਤੇ ਪਹੁੰਚ ਗਏ। ਮੌਕੇ ‘ਤੇ ਏਅਰਫੋਰਸ ਦਾ ਹੈਲੀਕਾਪਟਰ ਆਇਆ ਅਤੇ ਦੋਵਾਂ ਪਾਇਲਟਾਂ ਨੂੰ ਲੈ ਕੇ ਗਵਾਲੀਅਰ ਰਵਾਨਾ ਹੋ ਗਿਆ।
ਜਾਣਕਾਰੀ ਅਨੁਸਾਰ ਨਰਵਰ ਤਹਿਸੀਲ ਦੇ ਦਬਰਾ ਸਾਨੀ ਪਿੰਡ ਵਿੱਚ ਅੱਜ ਵੀਰਵਾਰ ਦੁਪਹਿਰ ਫੌਜ ਦਾ ਇਕ ਫਾਈਟਰ ਪਲੇਨ ਕਰੈਸ਼ ਹੋ ਕੇ ਕਿਸਾਨਾਂ ਦੇ ਖੇਤਾਂ ਵਿੱਚ ਡਿੱਗ ਪਿਆ। ਪਲੇਨ ਸੜ ਕੇ ਖਾਕ ਹੋ ਗਿਆ ਹੈ। ਹਾਲਾਂਕਿ ਪਲੇਨ ਵਿੱਚ ਸਵਾਰ ਦੋਵੇਂ ਪਾਇਲਟ ਪੂਰੀ ਤਰ੍ਹਾਂ ਸੁਰੱਖਿਅਤ ਹਨ। ਪਲੇਨ ਕਰੈਸ਼ ਦੇ ਕਾਰਨਾਂ ਦਾ ਹਾਲੇ ਤੱਕ ਕੋਈ ਖੁਲਾਸਾ ਨਹੀਂ ਹੋ ਸਕਿਆ ਹੈ।
![](https://www.bolepunjab.com/wp-content/uploads/2025/02/signal-2025-02-06-182233_002.jpeg)