ਪ੍ਰਯਾਗਰਾਜ, 5 ਫ਼ਰਵਰੀ,ਬੋਲੇ ਪੰਜਾਬ ਬਿਊਰੋ ;
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੁੱਧਵਾਰ ਨੂੰ ਪ੍ਰਯਾਗਰਾਜ ਵਿਖੇ ਸੰਗਮ ਵਿੱਚ ਇਸ਼ਨਾਨ ਕੀਤਾ।ਉਨ੍ਹਾਂ ਨੇ ਭਗਵੇਂ ਰੰਗ ਦੇ ਕੱਪੜੇ ਪਾਏ ਹੋਏ ਸਨ।ਹੱਥਾਂ ਅਤੇ ਗਲੇ ਵਿੱਚ ਰੁਦਰਾਕਸ਼ ਦੇ ਮਣਕੇ ਸਨ। ਮੰਤਰਾਂ ਦੇ ਜਾਪ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸੰਗਮ ਵਿੱਚ ਇਕੱਲੇ ਇਸ਼ਨਾਨ ਕੀਤਾ।
ਇਸ਼ਨਾਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੂਰਜ ਨੂੰ ਅਰਘ ਦਿੱਤਾ।ਉਨ੍ਹਾਂ ਲਗਭਗ 5 ਮਿੰਟ ਤੱਕ ਮੰਤਰ ਦਾ ਜਾਪ ਕਰਦੇ ਹੋਏ ਸੂਰਜ ਦੀ ਪੂਜਾ ਕੀਤੀ।ਸੰਗਮ ਨੋਜ ‘ਤੇ ਗੰਗਾ ਦੀ ਪੂਜਾ ਕੀਤੀ ਗਈ। ਗੰਗਾ ‘ਚ ਦੁੱਧ ਚੜ੍ਹਾਇਆ ਅਤੇ ਸਾੜੀ ਚੜ੍ਹਾਈ।
ਗੰਗਾ ਦੀ ਪੂਜਾ ਕਰਨ ਤੋਂ ਬਾਅਦ ਮੋਦੀ ਕਿਸ਼ਤੀ ਰਾਹੀਂ ਸਿੱਧੇ ਅਰੈਲ ਘਾਟ ਪਹੁੰਚੇ। ਉਥੋਂ ਦਿੱਲੀ ਲਈ ਰਵਾਨਾ ਹੋਏ। ਸੰਗਮ ਇਸ਼ਨਾਨ ਦੌਰਾਨ ਸੀਐਮ ਯੋਗੀ ਵੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਸਨ।