ਚੰਡੀਗੜ੍ਹ, 4 ਫਰਵਰੀ, ਬੋਲੇ ਪੰਜਾਬ ਬਿਊਰੋ :
ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ(ਸੀਟੂ) ਵੱਲੋਂ ਆਪਣੀਆਂ ਬਹੁਤ ਹੀ ਜਾਇਜ਼ ਅਤੇ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਵਿਭਾਗ ਕੀ ਡਾਇਰੈਕਟਰ ਸ਼੍ਰੀਮਤੀ ਸੀਨਾ ਅਗਰਵਾਲ ਨਾਲ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਬਹੁਤ ਸੁਖਾਵੇਂ ਮਾਹੌਲ ਵਿੱਚ ਹੋਈ ਮੀਟਿੰਗ ਵਿੱਚ ਡਿਪਟੀ ਡਾਇਰੈਕਟਰ ਸੁਮਨਦੀਪ ਕੌਰ ਪੋਸ਼ਨ ਅਭਿਆਨ ਦੇ ਸਟੇਟ ਪ੍ਰੋਜੈਕਟ ਕੋਆਡੀਨੇਟਰ ਪ੍ਰਿਅੰਕਾ ਮੈਮ ਅਤੇ ਜਥੇਬੰਦੀ ਵੱਲੋਂ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਵਿਤ ਸਕੱਤਰ ਅੰਮ੍ਰਿਤਪਾਲ ਜੁਆਇੰਟ ਸਕੱਤਰ ਗੁਰਦੀਪ ਕੌਰ ਸਕੱਤਰ ਸੁਰਜੀਤ ਕੌਰ ਮੀਤ ਪ੍ਰਧਾਨ ਰਾਜ ਕੌਰ ਅਤੇ ਜਥੇਬੰਦੀ ਦੇ ਸੁਬਾਈ ਮੈਂਬਰ ਰਜਨਦੀਪ ਕੌਰ ਸ਼ਾਮਿਲ ਹੋਏ ਅਤੇ 22 ਮੰਗਾਂ ਦੇ ਮੰਗ ਪੱਤਰ ਉੱਤੇ ਚਰਚਾ ਕੀਤੀ ਗਈ। ਮੰਗਾਂ ਵਿੱਚ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਨਵੀਂ ਸਿੱਖਿਆ ਨੀਤੀ 2020 ਅਨੁਸਾਰ ਆਂਗਣਵਾੜੀ ਕੇਂਦਰਾਂ ਵਿੱਚ ਸ਼ਾਮਿਲ ਕਰਨਾ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸਪਲੀਮੈਂਟਰੀ ਨਿਊਟਰੇਸ਼ਨ ਦੇ ਸੁਧਾਰ ਅਤੇ ਕੁਆਲਿਟੀ ਵਿੱਚ ਉੱਚਤਾ ਲਿਆਉਣ ਲਈ ਮੰਗ ਕੀਤੀ ਗਈ ਪੋਸ਼ਨ ਟਰੈਕ ਨੂੰ ਸਿਖਾਲੇ ਰੂਪ ਵਿੱਚ ਚਲਾਉਣ ਵਾਸਤੇ ਮੋਬਾਇਲਾਂ ਦੀ ਤੁਰੰਤ ਖਰੀਦਦਾਰੀ ਉੱਤੇ ਚਰਚਾ ਕੀਤੀ ਗਈ ਮਾਣ ਭੱਤੇ ਵਿੱਚ ਦੁਗਣੇ ਵਾਧੇ ਨੂੰ ਲੈ ਕੇ ਗੱਲ ਕੀਤੀ ਗਈ ਇਸ ਤੋਂ ਇਲਾਵਾ ਵੱਖ-ਵੱਖ ਸ਼ਿਕਾਇਤਾਂ ਅਤੇ ਹਦਾਇਤਾਂ ਦੇ ਵਿੱਚ ਕਮੀਆਂ ਨੂੰ ਸੁਧਾਰਨ ਵਾਸਤੇ ਚਰਚਾ ਕੀਤੀ ਗਈ ਉਸ ਉੱਤੇ ਵਿਭਾਗੀ ਡਇਰੈਕਟਰ ਮੈਡਮ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਬੱਚਿਆਂ ਨੂੰ ਲੈ ਕੇ ਪੂਰਾ ਉਪਰਾਲਾ ਚੱਲ ਰਿਹਾ ਹੈ ।ਪੋਸ਼ਨ ਵੀ ਅਤੇ ਪੜ੍ਹਾਈ ਵੀ ਪ੍ਰੋਗਰਾਮ ਦੇ ਤਹਿਤ ਸਾਰੇ ਵਰਕਰ ਹੈਲਪਰ ਨੂੰ ਟ੍ਰੇਨਿੰਗ ਦਿੱਤੀ ਜਾਏਗੀ । ਕਰਨਾਟਕਾ ਅਤੇ ਤਿਲਗਾਨਾ ਪੈਟਰਨ ਅਨੁਸਾਰ ਐਲ ਨਰਸਰੀ ਐਲਕੇਜੀ ਆਂਗਣਵਾੜੀ ਨਾਲ ਜੋੜ ਕੇ ਬੱਚਿਆਂ ਦੀ ਵਾਪਸੀ ਵੱਲ ਮੋੜ ਦਿੱਤਾ ਜਾ ਸਕੀਏ। ਫੀਡ ਦੇ ਵਿੱਚ ਵੀ ਸੁਧਾਰ ਵਾਸਤੇ ਉਹਨਾਂ ਨੇ ਰੈਸਪੀ ਦੇ ਸੁਝਾਅ ਮੰਗੇ ਹਨ ਅਤੇ ਇਸ ਦੇ ਵਿੱਚ ਵੀ ਜਲਦ ਹੀ ਸੁਧਾਰ ਵੱਲ ਕਮੇਟੀ ਬਣਾ ਕੇ ਫੈਸਲਾ ਲਿਆ ਜਾਏਗਾ । ਮੋਬਾਈਲ ਸਬੰਧੀ ਵੀ ਜਿਹੜਾ ਟੈਂਡਰ ਹੈ ਉਹ ਹੋ ਗਿਆ ਹੈ ਤੇ ਉਸ ਤੋਂ ਇਲਾਵਾ ਵੀ ਜਿਹੜੀਆਂ ਸ਼ਿਕਾਇਤਾਂ ਸਨ ਉਸ ਦਾ ਜਲਦੀ ਨਿਪਟਾਰਾ ਕਰਨ ਵਾਸਤੇ ਵਿਸ਼ਵਾਸ ਦਵਾਇਆ ਗਿਆ ।