ਅਬੋਹਰ ‘ਚ 16 ਸਾਲਾ ਲੜਕਾ ਕਬੂਤਰਾਂ ਨਾਲ ਸੈਲਫੀ ਲੈਣ ਵਾਟਰ ਵਰਕਸ ਦੀ ਟੈਂਕੀ ‘ਤੇ ਚੜ੍ਹਿਆ, 100 ਫੁੱਟ ਤੋਂ ਹੇਠ ਡਿਗਣ ਕਾਰਨ ਮੌਤ

ਚੰਡੀਗੜ੍ਹ ਪੰਜਾਬ


ਅਬੋਹਰ, 19 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਬੀਤੀ ਸ਼ਾਮ ਇਥੋਂ ਦਾ 16 ਸਾਲਾ ਲੜਕਾ ਨੇੜਲੇ ਪਿੰਡ ਸ਼ੇਰੇਵਾਲਾ ਵਿੱਚ ਬਣੀ ਪੁਰਾਣੀ ਅਤੇ ਖਸਤਾਹਾਲ ਹਾਲ ਵਾਟਰ ਵਰਕਸ ਦੀ ਟੈਂਕੀ ’ਤੇ ਸੈਲਫੀ ਲੈਣ ਗਿਆ ਸੀ ਪਰ ਅਚਾਨਕ ਪੌੜੀ ਟੁੱਟਣ ਕਾਰਨ ਉਹ ਹੇਠਾਂ ਡਿੱਗ ਗਿਆ। ਲਗਭਗ 100 ਫੁੱਟ ਤੋਂ ਡਿਗਣ ਕਾਰਨ ਉਸਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਸ਼ੇਰੇਵਾਲਾ ਦੇ ਸਰਪੰਚ ਸੰਦੀਪ ਭਾਦੂ ਨੂੰ ਦਿੱਤੀ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਕੋਈ ਵੀ ਪੁਲੀਸ ਕਾਰਵਾਈ ਨਹੀਂ ਕਰਵਾਈ।
ਜਾਣਕਾਰੀ ਦਿੰਦੇ ਹੋਏ ਸਰਪੰਚ ਸੰਦੀਪ ਭਾਦੂ ਨੇ ਦੱਸਿਆ ਕਿ ਬੀਤੀ ਸ਼ਾਮ 7 ਵਜੇ ਦੇ ਕਰੀਬ ਕੁਲਾਰ ਵਾਸੀ ਅੰਕਿਤ ਅਤੇ ਉਸ ਦਾ ਭਰਾ ਟੈਂਕੀ ਕੋਲ ਆਏ ਸਨ ਤਾਂ ਅੰਕਿਤ ਅਚਾਨਕ ਕਬੂਤਰਾਂ ਨਾਲ ਸੈਲਫੀ ਲੈਣ ਲਈ ਵਾਟਰ ਵਰਕਸ ਦੇ ਅੰਦਰ ਬਣੀ ਪੁਰਾਣੀ ਅਤੇ ਖਸਤਾ ਹਾਲਤ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਿਆ। ਅਚਾਨਕ ਟੈਂਕੀ ਦੀ ਪੌੜੀ ਟੁੱਟਣ ਕਾਰਨ ਉਹ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਰਪੰਚ ਨੇ ਦੱਸਿਆ ਕਿ ਉਹ ਕਈ ਵਾਰ ਪ੍ਰਸ਼ਾਸਨ ਅਤੇ ਵਿਭਾਗ ਤੋਂ ਮੰਗ ਕਰ ਚੁੱਕੇ ਹਨ ਕਿ ਇਸ ਖਸਤਾ ਹਾਲਤ ਵਾਟਰ ਵਰਕਸ ਦੀ ਟੈਂਕੀ ਨੂੰ ਢਾਹਿਆ ਜਾਵੇ ਪਰ ਅੱਜ ਤੱਕ ਵਿਭਾਗ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ।

Leave a Reply

Your email address will not be published. Required fields are marked *