ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਜਮੀਨਾਂ ਵੇਚ ਕੇ ਮੋਹਾਲੀ ਸ਼ਹਿਰ ਨੂੰ ਬਣਾ ਰਹੀ ਹੈ ਬੰਜਰ: ਕੁੰਭੜਾ

ਪੰਜਾਬ

ਮੋਰਚੇ ਤੇ ਆਗੂਆਂ ਨੇ ਸਰਕਾਰ ਵਿਰੋਧੀ ਨਾਰੇਬਾਜ਼ੀ ਕਰਕੇ ਰੋਸ ਜਹਿਰ ਕੀਤਾ


ਮੋਹਾਲੀ, 3 ਫਰਵਰੀ,ਬੋਲੇ ਪੰਜਾਬ ਬਿਊਰੋ :

ਪੰਜਾਬ ਸਰਕਾਰ ਵੱਲੋਂ ਆਏ ਦਿਨ ਕਾਰਪੋਰੇਟ ਘਰਾਣਿਆਂ ਨੂੰ ਉਪਜਾਊ ਜ਼ਮੀਨਾਂ ਧੜਾਧੜ ਵੇਚੀਆਂ ਜਾ ਰਹੀਆਂ ਹਨ। ਜਿਸ ਨਾਲ ਪੰਜਾਬ ਬੰਜਰ ਹੋਣ ਦੀ ਕਗਾਰ ਤੇ ਹੈ। ਕਾਰਪੋਰੇਟ ਘਰਾਣੇ ਵੱਡੇ ਵੱਡੇ ਮਾਲ ਬਣਾਉਣ ਲਈ ਜਮੀਨਾਂ ਵਿੱਚ ਲੱਗੇ ਫਲਦਾਰ ਦਰਖਤਾਂ ਨੂੰ ਬੇਖੌਫ ਹੋ ਕੇ ਸਰਕਾਰ ਦੀ ਸ਼ਹਿ ਤੇ ਸ਼ਰੇਆਮ ਕੱਟਣ ਦੀ ਤਿਆਰੀ ਕਰ ਰਹੇ ਹਨ। ਇਸ ਦੇ ਵਿਰੋਧ ਵਿੱਚ ਬੇਜੁਬਾਨ ਦਰੱਖਤਾਂ ਦੀ ਆਵਾਜ਼ ਚੁੱਕਣ ਲਈ ਅੱਜ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਨਿਰੰਤਰ ਚੱਲ ਰਹੇ ਐਸ ਸੀ ਬੀਸੀ ਰਿਜਰਵੇਸ਼ਨ ਚੋਰ ਫੜੋ ਮੋਰਚੇ ਤੇ ਆਗੂਆਂ ਨੇ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਕੀਤੀ। ਜਿਸ ਵਿੱਚ ਵਾਤਾਵਰਨ ਪ੍ਰੇਮੀਆਂ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਪ੍ਰੈੱਸ ਕਾਨਫਰੰਸ ਵਿੱਚ ਆਗੂਆਂ ਨੇ ਬਣ ਰਹੇ ਫਿਨੇਕਸ ਮਾਲ ਦੇ ਮਾਲਕਾਂ ਵੱਲੋਂ ਦਰਖਤਾਂ ਨੂੰ ਆਪਣੇ ਦਾਇਰੇ ਵਿੱਚ ਲੈ ਕੇ ਕੀਤੀ ਜਾ ਰਹੀ ਚਾਰ ਦੀਵਾਰੀ ਦਾ ਵਿਰੋਧ ਕੀਤਾ ਤੇ ਸਰਕਾਰ ਦਾ ਜੰਮ ਕੇ ਪਿੱਟ ਸਿਆਪਾ ਕੀਤਾ
ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪੰਜਾਬ ਸਰਕਾਰ ਕੇਵਲ ਤੇ ਕੇਵਲ ਰੁਪਈਆ ਇਕੱਠਾ ਕਰਨ ਲੱਗੀ ਹੋਈ ਹੈ। ਉਸ ਨੂੰ ਪੰਜਾਬ ਦੇ ਵਾਤਾਵਰਨ ਦੀ ਕੋਈ ਪਰਵਾਹ ਨਹੀਂ ਹੈ। ਇਸੇ ਕਰਕੇ ਹੀ ਮੋਹਾਲੀ ਦੀ ਹਰਿਆਲੀ ਨੂੰ ਵਾਢਾ ਲਗਾ ਕੇ ਮੋਹਾਲੀ ਵਾਸੀਆਂ ਦਾ ਜਿਉਣਾ ਹਰਾਮ ਕਰ ਰਹੀ ਹੈ। ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇ ਉਸ ਨੇ ਅਜਿਹੀਆਂ ਕੋਝੀਆਂ ਹਰਕਤਾਂ ਬੰਦ ਨਾ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਨਿਹੰਗ ਸਿੰਘ ਜਥੇਬੰਦੀਆਂ, ਕਿਸਾਨ ਯੂਨੀਅਨ ਮੁਲਾਜ਼ਮ ਯੂਨੀਅਨ ਐਸਸੀ ਬੀਸੀ ਮੋਰਚੇ ਆਦਿ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਤੇ ਵਾਤਾਵਰਣ ਪ੍ਰੇਮੀਆਂ ਦੇ ਸਹਿਯੋਗ ਨਾਲ ਸੂਬਾ ਪੱਧਰੀ ਸੰਘਰਸ਼ ਵਿਡਾਂਗੇ।
ਇਸ ਸਮੇਂ ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਮਿਸਲ ਬਾਬਾ ਧੱਕੜ ਸਿੰਘ ਜੀ ਦੇ ਮੌਜੂਦਾ ਜਥੇਦਾਰ ਬਾਬਾ ਪ੍ਰਗਟ ਸਿੰਘ ਫਿਰੋਜ਼ਪੁਰੀਆ ਨੇ ਕਿਹਾ ਕੇ ਗੁਰਦੁਆਰਾ ਅੰਬ ਸਾਹਿਬ ਦੀ ਹਦੂਦ ਨੇੜੇ ਲੱਗੇ ਇਤਿਹਾਸਿਕ ਪੁਰਾਣੇ ਅੰਬਾਂ ਨੂੰ ਬਚਾਉਣ ਲਈ ਸਮੂਹ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕਰਦੇ ਪੰਜਾਬ ਸਰਕਾਰ ਨੂੰ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਉਣ ਲਈ ਕਿਹਾ। ਉਹਨਾਂ ਕਿਹਾ ਕਿ ਜੇਕਰ ਫਿਨੇਕਸ ਮਾਲ ਤੇ ਮਾਲਕਾਂ ਨੇ ਫਲਦਾਰ ਦਰੱਖਤ ਕੱਟਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ।
ਇਸ ਕਾਨਫਰੰਸ ਵਿੱਚ ਪ੍ਰਿੰਸੀਪਲ ਬਨਵਾਰੀ ਲਾਲ, ਡਾ. ਜਗਜੀਵਨ ਸਿੰਘ ਸਰਪੰਚ ਸ਼ੇਰਪੁਰ ਤੇ ਮਮਤਾ ਰਾਣੀ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸਿਮਰਨਜੀਤ ਸਿੰਘ ਸ਼ੈਂਕੀ, ਗਜਿੰਦਰ ਸਿੰਘ ਗਜਨ, ਸੁਰਿੰਦਰ ਸਿੰਘ ਕੰਡਾਲਾ, ਬਾਬੂ ਵੇਦ ਪ੍ਰਕਾਸ਼, ਨਰਿੰਦਰ ਸਿੰਘ, ਤਰਸੇਮ ਖਾਨ, ਪ੍ਰਧਾਨ ਅਜੀਤ ਸਿੰਘ, ਪਰਮਿੰਦਰ ਸਿੰਘ ਸੈਕਟਰੀ, ਵਜੇਦਰ ਕੁਮਾਰ ਵਾਲਮੀਕੀ, ਇਕਬਾਲ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ, ਸੋਨੀਆ ਰਾਣੀ, ਪ੍ਰਧਾਨ ਦੌਲਤ ਰਾਮ, ਰਿਸ਼ੀ ਰਾਜ ਮਹਾਰ, ਮਨਜੀਤ ਸਿੰਘ, ਤਜਿੰਦਰ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।