ਸ੍ਰੀ ਚਮਕੌਰ ਸਾਹਿਬ, 1,ਫਰਵਰੀ;
ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਜਿਲਾ ਰੋਪੜ ਦੇ ਪ੍ਰਧਾਨ ਮੁਲਾਗਰ ਸਿੰਘ ਖਮਾਣੋ ,ਜ/ਸਕੱਤਰ ਮਾਸਟਰ ਗਿਆਨ ਚੰਦ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਬਜ਼ਟ ਨੂੰ ਮਜ਼ਦੂਰ ਤੇ ਮੁਲਾਜ਼ਮ ਵਿਰੋਧੀ ਤੇ ਕਾਰਪੋਰੇਟ ਪੱਖੀ ਦੱਸਿਆ ,ਇਨ੍ਹਾਂ ਆਗੂਆਂ ਨੇ ਦੱਸਿਆ ਕਿ ਭਾਵੇਂ ਕੇਂਦਰੀ ਵਿੱਤ ਮੰਤਰੀ ਵੱਲੋਂ ਮੁਲਾਜ਼ਮਾਂ ਨੂੰ 12 ਲੱਖ ਤੱਕ ਇਨਕਮ ਤੇ ਛੋਟ ਦਿੱਤੀ ਗਈ ਹੈ ਪ੍ਰੰਤੂ ਵਿਦਿਆਰਥੀਆਂ ਦੇ ਟੈਕਨੀਕਲ ਕੋਰਸਾਂ ਜਾਂ ਕਾਲਜਾਂ ਦੀ ਫੀਸਾਂ ਤਹਿਤ ਇਨਕਮ ਦੀ ਸਲੇਪ ਤਿੰਨ ਲੱਖ ਹੀ ਰੱਖੀ ਹੈ।ਜਿਸ ਕਾਰਨ ਇੱਕ ਦਰਜਾ ਚਾਰ ਮੁਲਾਜ਼ਮ ਨੂੰ ਵੀ ਟੈਕਨੀਕਲ ਕੋਰਸਾਂ ਤੇ ਕਾਲਜਾਂ ਦੀਆਂ ਫੀਸਾਂ ਵਿੱਚ ਕੋਈ ਛੋਟ ਨਹੀਂ ਹੁੰਦੀ ,ਜਿਸ ਕਾਰਨ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਦਰਜਾ ਚਾਰ ਮੁਲਾਜ਼ਮਾਂ ਨੂੰ ਵੀ ਕੋਈ ਛੋਟ ਨਹੀਂ ਹੈ। ਇਸੇ ਤਰ੍ਹਾਂ ਈਪੀਐਫ ਦੀ ਤਹਿਤ ਵਰਕਰਾਂ ਦੀ ਪੈਨਸ਼ਨ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਮਜ਼ਦੂਰਾਂ ਦੀਆਂ ਵੈਲਫੇਅਰ ਸਹੂਲਤਾਂ ਸਮੇਤ ਮੈਡੀਕਲ ਕਲੇਮ, ਪੈਨਸ਼ਨ, ਮੈਡੀਕਲ ਖਰਚਿਆਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਕੇਂਦਰੀ ਸਕੀਮਾਂ ਅਧੀਨ ਕੰਮ ਕਰਦੇ ਕੰਟਰੈਕਟ ਮੁਲਾਜ਼ਮਾਂ ਦੀਆਂ ਤਨਖਾਹ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਅਤੇ ਨਾ ਹੀ ਉਨਾਂ ਨੂੰ ਉਮਰ ਵਿੱਚ ਛੋਟ ਦਿੱਤੀ ਗਈ ਹੈ। ਇਹ ਬਜਟ ਸਿਰਫ ਕਾਰਪੋਰੇਟਾਂ ਦੇ ਮੁਨਾਫਿਆਂ ਵਿੱਚ ਹੀ ਵਾਧਾ ਕਰੇਗਾ , ਇਸ ਬਜਟ ਨਾਲ ਗਰੀਬਾਂ ਤੇ ਅਮੀਰ ਵਿੱਚ ਆਰਥਿਕ ਪਾੜਾ ਅਸਮਾਨ ਨੂੰ ਹੋਰ ਛੂਵੈਗਾ।