ਕਿਸਾਨ ਨਾਲ ਮਾਰੀ ਸਾਢੇ 15 ਲੱਖ ਦੀ ਠੱਗੀ, ਆੜ੍ਹਤੀ ਸਮੇਤ ਦੋ ਖਿਲਾਫ ਕੇਸ ਦਰਜ

ਪੰਜਾਬ


ਤਰਨਤਾਰਨ, 30 ਜਨਵਰੀ,ਬੋਲੇ ਪੰਜਾਬ ਬਿਊਰੋ :
ਪਿੰਡ ਬੂਹ ਵਾਸੀ ਕਿਸਾਨ ਨਾਲ ਕਥਿਤ ਤੌਰ ’ਤੇ ਸਾਢੇ 15 ਲੱਖ ਦੇ ਕਰੀਬ ਰਕਮ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਜਾਂਚ ਉਪਰੰਤ ਥਾਣਾ ਹਰੀਕੇ ਦੀ ਪੁਲਿਸ ਨੇ ਆੜ੍ਹਤੀ ਸਮੇਤ ਦੋ ਜਣਿਆਂ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੁਰਪਾਲ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਬੂਹ ਹਵੇਲੀਆਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਰਾਜਬੀਰ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਬੂਹ ਹਵੇਲੀਆਂ ਆੜ੍ਹਤ ਕਰਦਾ ਹੈ ਅਤੇ ਉਹ ਉਸਦੀ ਆੜ੍ਹਤ ’ਤੇ ਆਪਣੀ ਜਿਣਸ ਸੁੱਟਦਾ ਸੀ। ਉਸਦੇ ਆੜ੍ਹਤੀ ਨਾਲ ਕਾਫੀ ਚੰਗੇ ਸਬੰਧ ਬਣ ਗਏ।
ਇਸੇ ਦੌਰਾਨ ਇਨ੍ਹਾਂ ਦੇ ਮੁਨੀਮ ਲਾਲੀ ਨੇ ਕਿਹਾ ਕਿ ਉਨ੍ਹਾਂ ਨੂੰ ਪੈਸਿਆਂ ਦੀ ਜਰੂਰਤ ਹੈ ਅਤੇ ਉਸ ਕੋਲੋਂ ਵੱਖ ਵੱਖ ਤਰੀਕਾਂ ’ਤੇ ਚੈੱਕਾਂ ਰਾਹੀਂ 24 ਲੱਖ 81 ਹਜਾਰ 100 ਰੁਪਏ ਲੈ ਲਏ ਅਤੇ ਹੁਣ ਰਾਜਬੀਰ ਸਿੰਘ ਪੈਸੇ ਦੇਣ ਤੋਂ ਇਨਕਾਰ ਕਰ ਰਿਹਾ ਹੈ। ਦੂਜੇ ਪਾਸੇ ਉਕਤ ਸ਼ਿਕਾਇਤ ਦੀ ਪੜਤਾਲ ਥਾਣਾ ਹਰੀਕੇ ਦੇ ਮੁਖੀ ਵੱਲੋਂ ਕੀਤੀ ਗਈ। ਜਿਸ ਵਿਚ ਥਾਣਾ ਮੁਖੀ ਵੱਲੋਂ ਰਾਜਬੀਰ ਸਿੰਘ ਤੇ ਅਮਰਦੀਪ ਸਿੰਘ ਦੇ ਸਾਂਝੇ ਖਾਤੇ ਦੀਆਂ ਸਟੇਟਮੈਂਟਾਂ ਮੁਤਾਬਕਿ 14 ਲੱਖ ਰੁਪਏਜਦੋਂਕਿ 25 ਹਜਾਰ ਉਧਾਰ ਅਤੇ 96 ਹਜਾਰ 100 ਰੁਪਏ ਜਿਣਸ ਦੇ ਮਿਲਾ ਕੇ 15 ਲੱਖ 46 ਹਜਾਰ 100 ਰੁਪਏ ਦੀ ਠੱਗੀ ਮਾਰਨੀ ਤਸਦੀਕ ਕੀਤੀ ਗਈ।
ਬਾਕੀ ਪੈਸਿਆਂ ਨੂੰ ਗੋਬਿੰਦ ਸਿੰਘ ਲਾਲੀ ਵੱਲੋਂ ਉਸਦੇ ਖਾਤਿਆਂ ਦੇ ਚੈੱਕਾਂ ’ਤੇ ਆਪਣੇ ਗ੍ਰਾਹਕਾਂ ਦੇ ਨਾਮ ਭਰ ਕੇ ਉਨ੍ਹਾਂ ਦੇ ਖਾਤਿਆਂ ਵਿਚ ਪਵਾਉਣ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਤਫਤੀਸ਼ ਦੌਰਾਨ ਜੋ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਕਾਰਵਾਈ ਕਰਨ ਦੀ ਗੱਲ ਪੁਲਿਸ ਨੇ ਕਹੀ ਹੈ। ਥਾਣਾ ਹਰੀਕੇ ਦੇ ਮੁਖੀ ਨੇ ਦੱਸਿਆ ਕਿ ਉਕਤ ਪੜਤਾਲੀਆ ਰਿਪੋਰਟ ਦੇ ਅਧਾਰ ’ਤੇ ਰਾਜਬੀਰ ਸਿੰਘ ਅਤੇ ਅਮਰਦੀਪ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਪਰਗਟ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।