ਪ੍ਰਯਾਗਰਾਜ, 29 ਜਨਵਰੀ,ਬੋਲੇ ਪੰਜਾਬ ਬਿਊਰੋ :
ਬੁੱਧਵਾਰ ਰਾਤ ਨੂੰ ਮੌਨੀ ਮੱਸਿਆ ਦੇ ਮੌਕੇ ’ਤੇ ਸੰਗਮ ਤਟ ’ਤੇ ਭਗਦੜ ਮਚ ਗਈ। ਹਾਦਸੇ ਵਿੱਚ 15 ਦੇ ਲਗਭਗ ਸ਼ਰਧਾਲੂਆਂ ਦੀ ਮੌਤ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਹਾਲਾਂਕਿ, ਮੇਲੇ ਦੀ OSD ਆਕਾਂਕਸ਼ਾ ਰਾਣਾ ਨੇ ਅਧਿਕਾਰਿਕ ਤੌਰ ’ਤੇ ਕਿਸੇ ਵੀ ਮੌਤ ਦੀ ਪੁਸ਼ਟੀ ਨਹੀਂ ਕੀਤੀ।
ਬਚਾਅ ਕਾਰਜਾਂ ਲਈ 24 ਤੋਂ ਵੱਧ ਐਂਬੂਲੈਂਸਾਂ ਮੌਕੇ ’ਤੇ ਪਹੁੰਚ ਚੁੱਕੀਆਂ ਹਨ। ਮੇਲੇ ਵਿੱਚ ਭਾਰੀ ਭੀੜ ਇਕੱਠੀ ਹੋਈ ਹੈ, ਅਤੇ ਲਗਭਗ 10 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਪਹੁੰਚਣ ਦਾ ਅਨੁਮਾਨ ਹੈ।ਐਂਬੂਲੈਂਸਾਂ ਨੂੰ ਮਰੀਜ਼ਾਂ ਨੂੰ ਹਸਪਤਾਲ ਤੱਕ ਲਿਜਾਣ ਵਿੱਚ ਕਾਫ਼ੀ ਮੁਸ਼ਕਲ ਆ ਰਹੀ ਹੈ, ਕਿਉਂਕਿ ਹਰ ਜਗ੍ਹਾ ਭੀੜ ਹੀ ਭੀੜ ਹੈ।
ਸੂਚਨਾ ਮਿਲੀ ਹੈ ਕਿ ਇਸਨਾਨ ਘਾਟ ਨੇੜੇ ਭੀੜ ਵਿੱਚ ਘਬਰਾਹਟ ਦੇ ਚਲਦੇ ਕੁਝ ਔਰਤਾਂ ਬੇਹੋਸ਼ ਹੋ ਕੇ ਡਿੱਗ ਗਈਆਂ। ਇਸ ਤੋਂ ਬਾਅਦ, ਅਫ਼ਵਾਹ ਫੈਲਣ ਕਰਕੇ ਲੋਕ ਇੱਕ-ਦੂਜੇ ਨੂੰ ਕੁਚਲਦੇ ਹੋਏ ਭੱਜਣ ਲੱਗੇ। ਜਾਣਕਾਰੀ ਮਿਲਦਿਆਂ ਹੀ 24 ਤੋਂ ਵੱਧ ਐਂਬੂਲੈਂਸਾਂ ਮੌਕੇ ’ਤੇ ਪਹੁੰਚ ਗਈਆਂ। ਜ਼ਖਮੀਆਂ ਨੂੰ ਮਹਾਕੁੰਭ ਦੇ ਕੇਂਦਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਾਰੇ ਉੱਚ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚ ਚੁੱਕੇ ਹਨ।