ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿਚ ਕਾਮਿਆਂ ਦੀ ਨਹੀ ਹੋਵੇਗੀ ਛਾਂਟੀ ਮੀਟਿੰਗ ਵਿੱਚ ਕੱਚੇ ਵਰਕਰ ਪੱਕੇ ਹੋਣ ਦੀ ਸਹਿਮਤੀ
ਚੰਡੀਗੜ੍ਹ 28 ਜਨਵਰੀ,ਬੋਲੇ ਪੰਜਾਬ ਬਿਊਰੋ :
ਜੰਗਲਾਤ ਵਰਕਰਜ ਯੂਨੀਅਨ ਪੰਜਾਬ ਸਬੰਧਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੈਸਨ1406 -22 ਬੀ ਵੱਲੋ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਪਿਛਲੇ 25-25ਸਾਲਾਂ ਤੋਂ ਨਿਗੂਣੀਆ ਤਨਖ਼ਾਹਾਂ ਤੇ ਬਤੌਰ ਡੇਲੀਵੇਜ ਕੰਮ ਕਰਦੇ ਕਾਮਿਆਂ ਨੂੰ ਪੱਕਿਆ ਕਰਵਾਉਣ ਲਈ ਅੱਜ ਮਾਨਯੋਗ ਸ੍ਰੀ ਆਰ ਕੇ ਮਿਸਰਾ ਆਈ ਐਫ ਐੱਸ ਅਤੇ ਵਧੀਕ ਮੁੱਖ ਵਣਪਾਲ, ਸ੍ਰੀ ਬਸੰਤਾ ਰਾਜ ਅਤੇ ਨਿਧੀ ਸ੍ਰੀਵਾਸਤਵ ਅਤੇ ਦਫਤਰੀ ਆਮਲੇ ਦੇ ਨਾਲ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਡੇਲੀਵੇਜ ਕਾਮਿਆਂ ਦੀਆ ਮੰਗ ਪੱਤਰ ਚ, ਦਰਜ ਮੰਗਾਂ ਸਬੰਧੀ ਜਿਵੇ ਕੀ ਕੱਚੇ ਕਾਮੇ ਬਿੰਨਾ ਕਿਸੇ ਦੇਰ ਤੋਂ ਪੱਕੇ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਕਿਸੇ ਵੀ ਮੰਡਲ ਵਿਚ ਵਰਕਰਾਂ ਦੀ ਛਾਂਟੀ ਨਾਂ ਕਰਨ ਦਾ ਯਕੀਨ ਦਿਵਾਇਆ ਗਿਆ ਵਰਕਰਾਂ ਦੀਆ ਤਨਖਾਹਾਂ ਦਾ ਬਜਟ ਮਾਰਚ 2025 ਤੱਕ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ ਵਣ ਵਿਭਾਗ ਦੇ ਸਾਰੇ ਕੰਮ ਵਿਭਾਗ ਦੇ ਵਰਕਰਾ ਤੋ ਕਰਵਾਏ ਜਾਣ ਸਬੰਧੀ ਇਹ ਮੰਗਾਂ ਮੀਟਿੰਗ ਵਣ ਭਵਨ ਦਫ਼ਤਰ ਵਿਖੇ ਹੋਈ ਮੀਟਿੰਗ ਚ, ਹਾਂ ਪੱਖੀ ਹੁੰਗਾਰਾ ਦਿੱਤਾ ਗਿਆ ਅੱਜ ਦੀ ਮੀਟਿੰਗ ਵਿਚ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਅਤੇ ਜੰਗਲਾਤ ਵਰਕਰਜ ਯੂਨੀਅਨ ਦੇ ਸੂਬਾਈ ਆਗੂ ਦਰਸ਼ਨ ਬੇਲੂਮਾਜਰਾ,ਗੁਰਵਿੰਦਰ ਖਮਾਣੋ,ਹਰਬੰਸ ਲਾਲ ਮੌਹਾਲੀ, ਜਸਵਿੰਦਰ ਸਿੰਘ ਸੌਜਾ, ਅਮਨਦੀਪ ਸਿੰਘ ਛੱਤ ਬੀੜ, ਕੇਵਲ ਗੜਸ਼ੰਕਰ, ਸੁਖਦੇਵ ਰੋਪੜ, ਸੇਰ ਸਿੰਘ ਸਰਹਿੰਦ, ਸਤਨਾਮ ਸੰਗਰੂਰ, ਸੁਲੱਖਣ ਸਿੰਘ ਸਿਸਵਾਂ, ਬੱਬੂ ਮਾਨਸਾ, ਛਿੰਦਰਪਾਲ ਸਿੰਘ, ਰਵੀ ਕੁਮਾਰ, ਬੁੱਟਾ ਸਿੰਘ ਲੁਧਿਆਣਾ, ਭਿੰਦਰ ਘੱਗਾ,ਸਜੀਵ ਕੁਮਾਰ ਹੁਸ਼ਿਆਰਪੁਰ,ਸਾਧੂ ਸਿੰਘ ਖਮਾਣੋ ਆਦਿ ਆਗੂ ਹਾਜ਼ਰ ਸਨ।