ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਤੋਂ ਵੱਡੇ ਮੰਨੇ ਜਾਂਦੇ ਸਿਖਿਆ ਵਿਭਾਗ ਚ ਕੰਮ ਕਰਦੇ 6640 ਦੇ ਕਰੀਬ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇ ਤੋਂ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਵਿਚ ਜਿੱਥੇ ਇੱਕ ਪਾਸੇ ਯੂਨੀਅਨ ਆਗੂ ਜੌਨੀ ਸਿੰਗਲਾ ਵੱਲੋਂ ਪਿਛਲੇ 22 ਦਿਨਾਂ ਤੋ ਮਰਨ ਵਰਤ ਸ਼ੁਰੂ ਕੀਤਾ ਹੋਇਆ ਹੈ।ਉਥੇ ਦੂਜੇ ਪਾਸੇ ਇਨਾਂ ਅਧਿਆਪਕਾਂ ਵੱਲੋਂ ਭੁੱਖ ਹੜਤਾਲ ਵੀ ਨਿਰੰਤਰ ਜਾਰੀ ਹੈ। ਨਾਲ ਹੀ ਦਿੱਲੀ ਚ 5ਜਨਵਰੀ ਨੂੰ ਹੋਣ ਜਾ ਰਹੇ ਇਲੈਕਸ਼ਨ ਨੂੰ ਧਿਆਨ ਚ ਰੱਖਦੇ ਹੋਏ ਇਹਨਾਂ ਅਧਿਆਪਕਾਂ ਵੱਲੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵਿਧਾਨ ਸਭਾ ਹਲਕੇ ਚ ਰੋਸ ਮਾਰਚ ਕੱਢੇ ਜਾਣ ਦਾ ਪ੍ਰੋਗਰਾਮ ਵੀ ਗਿਆ ਹੈ।ਇਨ੍ਹਾਂ ਅਧਿਆਪਕਾਂ ਵੱਲੋ ਇਹ ਮੰਗ ਕੀਤੀ ਜਾ ਰਹੀ ਹੈ ਕੇ ਉਨ੍ਹਾਂ ਨੂੰ ਸਿਖਿਆ ਵਿਭਾਗ ਚ ਸ਼ਾਮਲ ਕੀਤਾ ਜਾਵੇ ਤੇ ਉਨ੍ਹਾਂ ਉੱਤੇ ਸੀਐੱਸਆਰ ਰੂਲ ਲਾਗੂ ਕੀਤੇ ਜਾਣ। ਇੱਥੇ ਦੱਸਣਯੋਗ ਹੈ ਕੇ ਇਹਨਾਂ ਅਧਿਆਪਕਾਂ ਦੀ ਭਰਤੀ ਪਿਕਟਸ ਨਾਂ ਦੀ ਇੱਕ ਪ੍ਰਾਈਵੇਟ ਕੰਪਨੀ ਤਹਿਤ ਕੀਤੀ ਜਾਂਦੀ ਹੈ। ਜਿਸ ਸਦਕਾ ਇਹਨਾਂ ਉੱਤੇ ਸੀਐੱਸਆਰ ਨਿਯਮ ਲਾਗੂ ਨਹੀਂ ਹੁੰਦੇ। ਇਸ ਵਾਸਤੇ ਇਹ ਬਹੁਤ ਸਾਰੀਆਂ ਉਨ੍ਹਾਂ ਸਹੂਲਤਾਂ ਤੋਂ ਸੱਖਣੇ ਹਨ ਜੋ ਪੰਜਾਬ ਦੇ ਬਾਕੀ ਮੁਲਾਜਮਾ ਨੂੰ ਮਿਲਦੀਆਂ ਹਨ। jਇਸ ਤੋ ਅੱਗੇ ਸੂਬਾ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਉੱਤੇ ਛੇਵੇ ਪੇ ਕਮਿਸ਼ਨ ਦੀ ਅਧੂਰੀ ਰਿਪੋਰਟ ਲਾਗੂ ਕਿਤੇ ਜਾਣ ਸਦਕਾ ਵੀ ਇਨ੍ਹਾਂ ਅਧਿਆਪਕਾਂ ਚ ਚੋਖਾ ਰੋਸ ਪਾਇਆ ਜਾ ਰਿਹਾ ਹੈ।ਸਭ ਤੋਂ ਸਿਤਮਯਰੀਫੀ ਤਾਂ ਇਹ ਹੈ ਕੇਸਾਲ 2005ਤੋ ਲੈ ਕਿ ਹੁਣ ਤੱਕ 100 ਦੇ ਲਗਭਗ ਕੰਪਿਊਟਰ ਅਧਿਆਪਕਾਂ ਦੀ ਨੌਕਰੀ ਦੋਰਾਨ ਮੌਤ ਹੋ ਚੁੱਕੀ ਹੈ।ਪਰ ਉਨਾ ਤੇ ਨਿਰਭਰ ਪਰਵਾਰਾਂ ਦੇ ਕਿਸੇ ਮੈਬਰ ਨੂੰ ਹਾਲੇ ਤੱਕ ਪਰਿਉਰਟੀ (ਤਰਸ )ਅਧਾਰ ਤੇ ਨੌਕਰੀ ਨਹੀ ਦਿੱਤੀ ਗਈ। ਜਿਸ ਕਰਕੇ ਮ੍ਰਿਤਿਕ ਅਧਿਆਪਕਾਂ ਦੇ ਪਰਵਾਰ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ।ਬਹੁਤ ਸਾਰੇ ਮਿਰਤਕ ਅਧਿਆਪਕਾਂ ਦੇ ਛੋਟੇ ਛੋਟੇ ਬੱਚੇ ਵੀ ਹਨ। ਜਿਸ ਕਰਕੇ ਉਹ ਦੋ ਡੰਗ ਦੀ ਰੋਟੀ ਲਈ ਵੀ ਮੁਹਤਾਜ਼ ਹਨ।ਇਨ੍ਹਾਂ ਅਧਿਆਪਕਾਂ ਦੀ ਇਹ ਵੀ ਮੰਗ ਹੈ ਕੇ ਸੇਵਾ ਦੋਰਾਨ ਇਸ ਜੱਗ ਤੋ ਰੁਖਸਤ ਹੋਏ ਕੰਪਿਊਟਰ ਅਧਿਆਪਕਾਂ ਦੇ ਪਰਵਾਰਕ ਮੈਬਰਾਂ ਨੂੰ ਸਿੱਖਿਆ ਵਿਭਾਗ ਦੇ ਬਾਕੀ ਅਧਿਆਪਕਾਂ ਤੇ ਕਰਮਚਾਰੀਆਂ ਵਾਂਗ ਨੌਕਰੀ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦੇ ਪਰਵਾਰਕ ਮੈਂਬਰ ਆਪਣਾ ਜੀਵਨ ਨਿਰਬਾਹ ਕਰ ਸਕਣ।ਇਸੇ ਕਰਕੇ ਉਨ੍ਹਾਂ ਦਾ ਇਹ ਮੰਨਣਾ ਹੈ ਕੇ ਕੰਪਿਊਟਰ ਅਧਿਆਪਕਾਂ ਨਾਲ ਇਹ ਵਿਤਕਰਾ ਕਿਉ ?ਜਦੋ ਕਿ ਮਿ੍ਤਕ ਅਧਿਆਪਕਾਂ ਦੀ ਗਿਣਤੀ ਮਹਿਜ ਨਾ ਮਾਤਰ ਹੈ। ਜਿਨ੍ਹਾਂ ਦੇ ਆਸ਼ਰਤ ਪਰਵਾਰਾਂ ਨੂੰ ਨੌਕਰੀ ਦੇਣੀ ਸਰਕਾਰ ਲਈ ਕੋਈ ਬਹੁਤੀ ਮੁਸ਼ਕਲ ਵੀ ਨਹੀਂ ਹੈ।
ਇਸ ਲਈ ਜੇਕਰ ਸਰਕਾਰ ਇਨ੍ਹਾਂ ਮ੍ਰਿਤਿਕ ਅਧਿਆਪਕਾਂ ਦੇ ਪਰਵਾਰਾਂ ਚੋਂ ਇੱਕ ਮੈਂਬਰ ਨੂੰ ਨੌਕਰੀ ਦੇ ਵੀ ਦਿੰਦੀ ਹੈ ਤਾ ਇਸ ਨਾਲ ਸਰਕਾਰ ਦੇ ਖ਼ਜ਼ਾਨੇ ਉੱਤੇ ਕੋਈ ਜਿਆਦਾ ਆਰਥਕ ਬੋਝ ਵੀ ਨਹੀਂ ਪਵੇਗਾ।ਸਰਕਾਰ ਵੈਸੇ ਵੀ ਤਾਂ ਹਜਾਰਾਂ ਅਧਿਆਪਕਾਂ ਦੀ ਭਰਤੀ ਕਰ ਹੀ ਰਹੀ ਹੈ।ਪਰ ਇਨਾਂ ਮਿ੍ਤਕ ਅਧਿਆਪਕਾ ਦੇ ਆਸ਼ਰਤਾ ਨੂੰ ਨੌਕਰੀ ਨਾ ਦਿੱਤੇ ਜਾਣਾ ਸਿਖਿਆ ਵਿਭਾਗ ਚ ਕੰਮ ਕਰਦੇ ਦੂਸਰੇ ਅਤੇ ਕੰਪਿਉਟਰ ਅਧਿਆਪਕਾਂ ਦੇ ਨਿਯਮਾ ਚ ਵੱਡਾ ਪਾੜਾ ਹੈ ।ਸਰਕਾਰ ਨੂੰ ਚਾਹੀਦਾ ਹੈ ਕਿ ਕੰਪਿਉਟਰ ਅਧਿਆਪਕਾ ਦੇ ਪਰਵਾਰਾ ਨੂੰ ਵੀ ਉਹੀ ਸਹੂਲਤਾ ਦਿਤੀਆ ਜਾਣੀਆ ਚਾਹੀਦੀਆ ਹਨ ।ਜੋ ਦੂਸਰੇ ਅਧਿਆਪਕਾਂ ਜਾਂ ਹੋਰਨਾ ਮੁਲਾਜਮਾ ਨੂੰ ਮਿਲਦੀਆ ਹਨ ।ਬਰਾਬਰਤਾ ਦੇ ਅਧਿਕਾਰ ਦੇ ਸਨਮੁਖ ਸਰਕਾਰ ਦਾ ਇਹ ਨੈਤਿਕ ਫਰਜ ਬਣਦਾ ਹੈ ਕੇ ਉਹ ਫਿਲਹਾਲ ਸਭ ਤੋਂ ਪਹਿਲਾਂ ਮਿਤ੍ਕ ਕੰਪਿਊਟਰ ਅਧਿਆਪਕਾਂ ਦੇ ਆਸ਼ਰਤ ਪਰਵਾਰਾਂ ਨੂੰ ਤਰਸ ਦੇ ਅਧਾਰ ਤੇ ਨੌਕਰੀ ਮੁਹਈਆ ਕੀਤੇ ਜਾਣ ਵਾਸਤੇ ਕੈਬਨਿਟ ਚ ਫੈਸਲਾ ਲੈ ਕਿ ਪੰਜਾਬ ਵਿਧਾਨ ਸਭਾ ਚ ਬਿਲ ਪਾਸ ਕਰੇ ।ਤਾ ਜੋ ਇਨਾ ਅਧਿਆਪਕਾ ਨੂੰ ਰਾਹਤ ਮਿਲ ਸਕੇ ਤੇ ਇਹ ਅਧਿਆਪਕ ਵੀ ਮਾਣ ਸਨਮਾਨ ਦੀ ਜਿੰਦਗੀ ਜਿਉ ਸਕਣ।
—–
ਲੈਕਚਰਾਰ ਅਜੀਤ ਖੰਨਾ
(ਐਮਏ ਐਮਫਿਲ ਐਮਜੇਐਮਸੀ ਬੀ ਐਡ )
ਮੋਬਾਇਲ 76967 54669