ਗੁਰਪਤਵੰਤ ਪੰਨੂ ਨੂੰ ਫੜ ਕੇ ਪਟਿਆਲੇ ਜੇਲ੍ਹ ‘ਚ ਸੁੱਟਾਂਗੇ: ਮਨਦੀਪ ਸਿੱਧੂ

ਪੰਜਾਬ

ਪਟਿਆਲਾ 26 ਜਨਵਰੀ ,ਬੋਲੇ ਪੰਜਾਬ ਬਿਊਰੋ :

ਪਟਿਆਲਾ ਵਿਖੇ ਅੱਜ ਸੀਐੱਮ ਭਗਵੰਤ ਮਾਨ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣਗੇ, ਪਰ ਉਸ ਤੋਂ ਪਹਿਲਾਂ ਹੀ ਅਮਰੀਕਾ ਵਿੱਚ ਬੈਠੇ ਵੱਖਵਾਦੀ ਗੁਰਪਤਵੰਤ ਪੰਨੂ ਦੇ ਵੱਲੋਂ ਸੀਐੱਮ ਪੰਜਾਬ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੰਨੂ ਦੀਆਂ ਧਮਕੀਆਂ ਤੇ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਵੱਡਾ ਦਾਅਵਾ ਠੋਕਿਆ ਹੈ। ਉਨ੍ਹਾਂ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਨੂ ਭਾਰਤੀ ਕਾਨੂੰਨ ਦਾ ਭਗੌੜਾ ਹੈ, ਛੇਤੀ ਹੀ ਉਹਨੂੰ ਫੜ੍ਹ ਕੇ ਪਟਿਆਲਾ ਜੇਲ੍ਹ ਅੰਦਰ ਬੰਦ ਕੀਤਾ ਜਾਵੇਗਾ। 

ਉਨ੍ਹਾਂ ਕਿਹਾ ਕਿ ਅਮਰੀਕਾ ਦੇ ਵਿੱਚ ਬੈਠ ਕੇ ਗਿੱਦੜ ਧਮਕੀਆਂ ਦਿੰਦਾ। ਉਹਦਾ ਮੇਨ ਮਕਸਦ ਆਪਣੇ ਯੂਥ ਨੂੰ ਗੁਮਰਾਹ ਕਰਨਾ ਉਨ੍ਹਾਂ ਨੂੰ ਲਾਲਚ ਦੇਣਾ ਹੈ, ਪਰ ਉਹਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਇਹ ਪਟਿਆਲਾ ਸ਼ਹਿਰ, ਜਿਸ ਵਿੱਚ ਲੋਕ ਸਵੇਰੇ ਜੇ ਦੁੱਖ ਨਿਵਾਰਨ ਜਾਂਦੇ ਹਨ ਤਾਂ, ਜਾਂਦੇ ਉਹ ਕਾਲੀ ਮਾਤਾ ਮੰਦਰ ਵੀ ਮੱਥਾ ਟੇਕ ਕੇ ਜਾਂਦੇ ਆ ਤੇ ਜਾਂ ਕਾਲੀ ਮਾਤਾ ਮੰਦਿਰ ਜਾਂਦੇ ਆ ਤਾਂ ਮੱਥਾ ਟੇਕ ਕੇ ਤੇ ਦੁੱਖ ਨਿਵਾਰਨ ਸਾਹਿਬ ਵੀ ਮੱਥਾ ਟੇਕ ਕੇ ਜਾਂਦੇ ਆ।

ਸਿੱਧੂ ਨੇ ਕਿਹਾ ਕਿ ਇਹ ਦਹਿਸ਼ਤਗਰਦਾਂ ਦਾ ਇੱਕੋ ਮਕਸਦ ਹੁੰਦਾ ਲੋਕਾਂ ਚ ਡਰ ਪੈਦਾ ਕਰਨਾ ਤੇ ਉਹ (ਪੰਨੂੰ) ਡਰ ਦਾ ਫ਼ਾਇਦਾ ਚੁੱਕ ਕੇ ਵਿਦੇਸ਼ ਦੇ ਵਿੱਚ ਪੈਸਾ ਇਕੱਠਾ ਕਰਦਾ। ਅਸੀਂ ਜਿੰਨੇ ਵੀ ਇਹਦੇ ਕੇਸ ਦੇਖੇ ਆ, ਜਿਹੜੇ ਗੁਰਪਤਵੰਤ ਪੰਨੂ ਨੇ ਕੁੱਝ ਵੀ ਕੰਧਾਂ ਤੇ ਲਿਖਾਇਆ ਹੈ, ਅਸੀਂ ਜਦੋਂ ਉਕਤ ਕੇਸਾਂ ਦੀ ਜਾਂਚ ਕਰਕੇ ਨੌਜਵਾਨ ਫੜਦੇ ਹਾਂ ਤਾਂ ਨੌਜਵਾਨ ਕਹਿੰਦੇ ਹਨ ਕਿ ਜੀ ਸਾਨੂੰ ਵਾਅਦਾ ਕੀਤਾ ਸੀ ਤੁਹਾਨੂੰ ਇਮੀਗ੍ਰੇਸ਼ਨ ਦਵਾ ਦਾਂਗੇ। 

ਮਨਦੀਪ ਸਿੱਧੂ ਨੇ ਦਾਅਵਾ ਠੋਕਿਆ ਕਿ, ਥੋੜੇ ਚਿਰ ਨੂੰ ਇਹਨੂੰ (ਪੰਨੂੰ) ਅਸੀਂ ਫੜ੍ਹ ਕੇ ਅਸੀਂ ਪਟਿਆਲਾ ਜੇਲ੍ਹ ਵਿੱਚ ਬੰਦ ਕਰਾਂਗੇ, ਕਿਉਂਕਿ ਅਮਰੀਕਾ ਦੇ ਵਿੱਚ ਸਖ਼ਤੀ ਹੋ ਰਹੀ ਹੈ। ਇਮੀਗਰੈਂਟਸ ਨੂੰ ਵਾਪਸ ਭੇਜਣ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ ਅਤੇ ਇਹ (ਪੰਨੂੰ) ਪ੍ਰੈਕਟੀਕਲੀ ਲੋਕਾਂ ਨੂੰ ਇਹ ਝਾਂਸਾ ਦਿੰਦਾ ਕਿ ਤੁਹਾਡੀ ਇਮੀਗਰੇਸ਼ਨ ਕਰਾ ਦੂਗਾ ਜਾਂ ਫ਼ੰਡ ਦੇ ਦਊਂਗਾ। ਸਿੱਧੂ ਨੇ ਅੱਗੇ ਕਿਹਾ ਕਿ ਜਿਹੜੇ ਕੇਸਿਸ ਟ੍ਰੇਸ ਹੋਏ ਹਨ ਉਹਦੇ ਵਿੱਚ ਪਤਾ ਲੱਗਿਆ ਕਿ ਨਾ ਕਿਸੇ ਦੇ ਫ਼ੰਡ ਟਰਾਂਸਫ਼ਰ ਕੀਤੇ ਤੇ ਨਾ ਕਿਸੇ ਨੂੰ ਪੱਕਾ ਕਰਵਾਇਆ। ਇਹਦਾ ਮਕਸਦ ਸਿਰਫ਼ ਦਹਿਸ਼ਤ ਫਲਾਉਣਾ ਤੇ ਜਿਵੇਂ ਉਹ ਪੰਜਾਬੀ ਦੀ ਕਹਾਵਤ ਹੈ ਨਾ ਅੱਗ ਲਾ ਕੇ ਡੱਬੂ ਕੰਧ ਤੇ, ਇਹ ਗੁਰਪਤਵੰਤ ਪੰਨੂ ਦਾ ਕੰਮ ਹੈ।

ਇਸ ਕਰਕੇ ਅਸੀਂ ਇੱਥੇ ਪੂਰਨ ਸੁਰੱਖਿਆ ਇੰਤਜ਼ਾਮ ਕਰਾਂਗੇ, ਇਹਦੇ ਚ ਸਾਡੀ ਟੀਮ ਬੜੀ ਕਾਬਲ ਹੈ। ਐਸਐਸਪੀ ਨਾਨਕ ਸਿੰਘ ਕੱਲ ਵੀ ਸਾਰੀ ਰਾਤ ਬਾਹਰ ਸੀ, ਅੱਜ ਵੀ ਸਾਰੀ ਰਾਤ ਹੈ। ਕਿਉਂਕਿ ਸਟੇਟ ਲੈਵਲ ਫੰਕਸ਼ਨ ਹੈ। ਇਸ ਕਰਕੇ ਅਸੀਂ  ਪੂਰਨ ਸੁਰੱਖਿਆ ਇੰਤਜ਼ਾਮ ਕਰਾਂਗੇ। ਮਨਦੀਪ ਸਿੱਧੂ ਨੇ ਕਿਹਾ ਕਿ, ਮੈਂ ਯੂਥ ਨੂੰ ਵੀ ਰਿਕੁਐਸਟ ਕਰਨਾ ਚਾਹੁੰਦਾ ਹਾਂ ਕਿ, ਪੰਨੂ ਦੇ ਝਾਂਸੇ ਵਿੱਚ ਨਾ ਆਓ। 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।