25 ਜਨਵਰੀ ਨੂੰ ਜੰਗਲਾਤ ਮੰਤਰੀ ਦੀ ਰਿਹਾਇਸ਼ ਅੱਗੇ ਦਿੱਤਾ ਜਾਵੇਗਾ ਧਰਨਾ

Uncategorized

ਜਗਤਾਰ ਸਿੰਘ ਦਿਆਲਪੁਰ ਐਮ.ਐਲ.ਏ ਹਲਕਾ ਸਮਰਾਲਾ ਨੂੰ ਕੱਚੇ ਮੁਲਾਜਮਾਂ ਵਲੋਂ ਦਿਤਾ ਗਿਆ ਸਰਕਾਰ ਦੇ ਨਾਮ ਮੰਗ ਪੱਤਰ

ਸਮਰਾਲਾ ,23, ਜਨਵਰੀ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):

ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਜਿਲਾ ਲੁਧਿਆਣਾਂ ਵਲੋਂ ਸ਼੍ਰੀ ਜਗਤਾਰ ਸਿੰਘ ਦਿਆਲਪੁਰ ਨੂੰ ਕੱੱਚੇ ਦਿਹਾੜੀਦਾਰ ਕਾਮਿਆਂ ਨੂੰ ਰੈਗੂਲਰ ਕਰਨ ਲਈ ਹਰਜੀਤ ਸਿੰਘ ਰੇੰਜ ਪ੍ਧਾਨ ਹਰਦੀਪ ਸਿੰਘ ਜਨਰਲ ਸਕੱਤਰ ਸਿਮਰਨਜੀਤ ਸਿੰਘ ਜਗਵੀਰ ਸਿੰਘ ਸੁਖਵਿੰਦਰ ਸਿੰਘ ਦਵਿੰਦਰ ਸਿੰਘ ਬਲਕਾਰ ਰਾਮ ਸੁਖਚੈਨ ਸਿੰਘ ਉਮ ਪ੍ਰਕਾਸ਼ ਗੁਰਦੀਪ ਕੁਮਾਰ ਵਲੋ ਦਿੱਤਾ ਗਿਆ ਮੰਗ ਪੱਤਰ ਇਸ ਮੋਕੇ ਪ੍ਰਧਾਨ ਹਰਜੀਤ ਕੌਰ ਸਮਰਾਲਾ ਤੇ ਦਰਸ਼ਨ ਲਾਲ ਨੇ ਬੋਲਦਿਆਂ ਕਿਹਾ ਕਿ ਜੰਗਲਾਤ ਵਿਭਾਗ ਵਿੱਚ ਪਿਛਲੇ ਵੀਹ ਵੀਹ ਸਾਲ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਵਰਕਰਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਅਤੇ ਸਮੇਂ ਦੀਆਂ ਸਰਕਾਰਾਂ ਨੇ ਝੂਠੇ ਲਾਰਿਆਂ ਦੇ ਸਿਵਾਏ ਕੁਝ ਨਹੀਂ ਦਿੱਤਾ ਮਾਨ ਸਰਕਾਰ ਨੇ 16-05-203 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ . ਇਸ ਨੋਟੀਫਿਕੇਸ਼ਨ ਨੂੰ ਦੋ ਸਾਲ ਹੋਣ ਵਾਲੇ ਨੇ ਪਰ ਹਾਲੇ ਤੱਕ ਪੰਜਾਬ ਸਰਕਾਰ ਨੇ ਇਕ ਵੀ ਦਿਹਾੜੀਦਾਰ ਕਾਮੇ ਨੂੰ ਰੈਗੂਲਰ ਨਹੀ ਕੀਤਾ। ਇਸ ਨੋਟੀਫਿਕੇਸ਼ਨ ਬਾਰੇ ਜੇਕਰ ਗਹਿਰਾਈ ਨਾਲ ਦੱਸਿਆ ਜਾਵੇ ਤਾਂ ਇਹ ਵਰਕਰ ਵਿਰੋਧੀ ਹੈ ਇਸ ਨੋਟੀਫਿਕੇਸ਼ਨ ਨਾਲ ਜੰਗਲਾਤ ਵਿਭਾਗ ਦੇ ਬਹੁਤ ਘੱਟ ਵਰਕਰ ਰੈਗੂਲਰ ਹੋਣਗੇ ਬੇਲੋੜੀਆਂ ਸ਼ਰਤਾਂ ਲਾਈਆਂ ਗਈਆਂ ਹਨ ਇਨ੍ਹਾਂ ਸ਼ਰਤਾਂ ਨਾਲ ਅਨਪੜ੍ਹ ਵਰਕਰ ਰੈਗੂਲਰ ਨਹੀਂ ਹੋਣਗੇ ਇਸ ਮੌਕੇ ਡੀ.ਐਮ.ਐਫ ਦੇ ਆਗੂ ਮਲਾਗਰ ਸਿੰਘ ਖਮਾਂਣੋ ਅਤੇ ਡੀ.ਟੀ.ਐਫ ਦੇ ਆਗੂ ਰੁਪਿੰਦਰ ਸਿੰਘ ਗਿੱਲ ਵਲੋਂ ਕਮਲਜੀਤ ਸਿੰਘ ਗੁਰਦੀਪ ਸਿੰਘ ਕਿਹਾ ਕਿ ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ ਦੇ ਰਿਕਾਰਡ ਵਿੱਚ ਤਰੁਟੀਆਂ ਹਨ ਅਤੇ ਕਈ ਵਰਕਰਾਂ ਦੇ ਨਾਮ ਸੀਨੀਆਰਤਾ ਸੂਚੀ ਵਿੱਚ ਦਰਜ ਨਹੀਂ ਹਨ ਬਾਰ ਬਾਰ ਕਹਿਣ ਤੇ ਵੀ ਵਰਕਰਾਂ ਦੇ ਰਿਕਾਰਡ ਵਿਚੋਂ ਤਰੁਟੀਆਂ ਦੂਰ ਨਹੀਂ ਕੀਤੀਆ ਗਈਆ ਕੁਝ ਵਰਕਰਾਂ ਦੇ ਰਿਕਾਰਡ ਵਿੱਚ ਗੈਪ ਪਾਏ ਗਏ ਹਨ ਉਨ੍ਹਾਂ ਦੇ ਰਿਕਾਰਡ ਨੂੰ ਵੀ ਦਰੁਸਤ ਕੀਤਾ ਜਾਵੇਂ ਤਾਂ ਜ਼ੋ ਵਰਕਰ ਰੈਗੂਲਰ ਹੋ ਸਕਣ ਰਿਕਾਰਡ ਵਿੱਚ ਗੈਪ ਵਾਲੇ ਵਰਕਰਾਂ ਨੂੰ ਮਾਸਟਰਾਂ ਵਾਂਂਗੂ ਰੈਗੂਲਰ ਕੀਤਾ ਜਾਵੇ ਉਮਰ ਹੱਦ 58 ਸਾਲ ਦੀ ਬਜਾਏ ਦਰਜਾ 4 ਮੁਲਾਜਮਾਂ ਵਾਂਗ 60 ਸਾਲ ਉਮਰ ਕੀਤੀ ਜਾਵੇ। ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਵਰਕਰ ਦੀ ਡਿਊਟੀ ਦੌਰਾਨ ਮੌਤ ਹੋ ਜਾਣ ਤੇ ਰੈਗੂਲਰ ਮੁਲਾਜ਼ਮ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਵਹੀਰਾਂ ਘੱਤ ਕੇ ਪਹੁੰਚਣਗੇ ਇਸ ਮੌਕੇ ਲਖਵੀਰ ਸਿੰਘ ਤਾਰਾ ਸਿੰਘ ਚੰਪਾ ਦੇਵੀ ਸੁਖਚੈਨ ਸਿੰਘ ਰਜਿੰਦਰ ਸਿੰਘ ਆਗੂ ਤੇ ਵਰਕਰ ਹਾਜ਼ਰ ਸਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।