ਮ੍ਰਿਤਕ ਵਰਕਰਾਂ ਦੇ ਪਰਿਵਾਰਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੇਣ ਦੀ ਮੰਗ
ਨੰਗਲ ,23, ਜਨਵਰੀ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਬੀ.ਬੀ. ਐਮ.ਬੀ ਵਰਕਰ ਯੂਨੀਅਨ ਰਜਿ ਨੰਗਲ ਦੀ ਮੀਟਿੰਗ ਪ੍ਰਧਾਨ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਲਾਲ ਟੈਂਕੀ ਵਿਖੇ ਹੋਈ । ਮੀਟਿੰਗ ਉਪਰੰਤ ਸਮੁੱਚੇ ਵਰਕਰਾਂ ਨੂੰ ਮੁੱਖ ਇੰਜੀਨੀਅਰ ਦੀ ਰਿਹਾਇਸ਼ ਵੱਲ ਨੂੰ ਰੋਸ਼ ਮਾਰਚ ਕਰਨ ਲਈ ਮਜ਼ਬੂਰ ਹੋਣਾ ਪਿਆ, ਜਿਸ ਵਿਚ ਸਮੂਹ ਯੂਨੀਅਨ ਆਗੂਆਂ ਵਰਕਰਾਂ ਨੇ ਸਮੂਲੀਅਤ ਕੀਤੀ ਅਤੇ ਡੇਲੀਵੇਜ ਯੂਨੀਅਨ ਤੋਂ ਪ੍ਰਧਾਨ ਰਾਜਵੀਰ ਸਿੰਘ, ਚੇਅਰਮੈਨ ਰਾਮ ਹਰਕ ਅਤੇ ਜਰਨਲ ਸਕੱਤਰ ਜੈ ਪਰਕਾਸ਼ ਮੋਰਿਆ ਤੋਂ ਇਲਾਵਾ ਕਈ ਯੂਨੀਅਨ ਆਗੂਆਂ ਅਤੇ ਸਮੂਹ ਵਰਕਰਾਂ ਨੇ ਸਮੂਲੀਅਤ ਕੀਤੀ। ਇਸ ਤੋਂ ਇਲਾਵਾ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਆਗੂਆਂ ਆਦਿ ਨੇ ਸ਼ਮੂਲਿਅਤ ਕੀਤੀ, ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਬੀ.ਬੀ.ਐਮ.ਬੀ ਵਰਕਰ ਯੂਨੀਅਨ ਭਾਖੜਾ ਇਮਪਲਾਈਜ਼ ਯੂਨੀਅਨ ਏਟਕ ਵਲੋ ਵਰਕਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਮਸਲਿਆਂ ਨੂੰ ਹੱਲ ਕਰਾਉਣ ਲਈ ਚੰਡੀਗੜ੍ਹ ਬੋਰਡ ਦਫਤਰ ਅੱਗੇ ਲਗਾਤਾਰ ਭੁੱਖ ਹੜਤਾਲ ਦਿਨ ਰਾਤ ਦਾ ਧਰਨਾ ਦਿੱਤਾ ਜਾ ਰਿਹਾ ਹੈ ਉਸ ਦਾ ਬੀ.ਬੀ.ਐਮ.ਬੀ ਵਰਕਰ ਯੂਨੀਅਨ ਡਟ ਮੀ ਹਿਮਾਇਤ ਕਰਤੀ ਹੈ। ਉਸ ਚਲ ਰਹੇ ਸੰਘਰਸ਼ ਦੇ ਸਮਰਧਨ ਲਈ ਬੀ.ਬੀ.ਐਮ.ਬੀ ਵਰਕਰ ਯੂਨੀਅਨ ਪੂਰਾ ਸਹਿਯੋਗ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਅੱਜ ਦੇ ਸਮੇਂ ਵਿਚ ਅਧੀਕਾਰੀਆ ਵਲੋ ਆਪਣੇ ਚਹੇਤਿਆਂ ਤੋਂ ਇਲਾਵਾ ਹੋਰ ਕੁਸ਼ ਦਿਖਾਈ ਹੀ ਨਹੀਂ ਦਿੰਦਾ, ਜਿਵੇਂ ਕੇ ਮੌਜੂਦਾ ਮੁੱਖ ਇੰਜੀਨੀਅਰ ਦੇ ਸਮੇਂ ਵਿਚ ਕਿਸੇ ਵੀ ਵਰਕਰ ਦੇ ਮਸਲੇ ਦਾ ਸਮੇਂ ਪਰ ਕੋਈ ਹੱਲ ਨਹੀਂ ਹੋ ਰਿਹਾ ਨਾ ਹੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤਰਸ ਦੇ ਆਧਾਰ ਦੀ ਨੌਕਰੀ ਸਮੇਂ ਪਰ ਦਿੱਤੀ ਜਾ ਰਹੀ ਹੈ, ਛੇ -ਛੇ ਮਹੀਨੇ ਇਹਨਾਂ ਵਲੋ ਜੋਂ ਤਰਸ ਦੇ ਆਧਾਰ ਦੀ ਨੌਕਰੀ ਦੇਣ ਲਈ ਕਮੇਟੀ ਬਣਾਈ ਹੋਈ ਹੈ ਉਸ ਦੀ ਮੀਟਿੰਗ ਨਹੀਂ ਹੁੰਦੀ , ਲਗਭਗ ਛੇ – ਛੇ ਮਹੀਨਿਆਂ ਬਾਅਦ ਜਦੋ ਇਹ ਕਮੇਟੀ ਮੀਟਿੰਗ ਕਰਦੀ ਹੈ ਤਾਂ ਛੋਟੀਆ- ਛੋਟੀਆ ਗੱਲਾ ਤੇ ਇਤਰਾਜ਼ ਲਗਾ ਦਿੰਦੇ ਹਨ। ਇਨ੍ਹਾਂ ਮੰਗ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤਰਸ ਦੇ ਆਧਾਰ ਦੀ ਨੌਕਰੀ ਫੌਰੀ ਦਿੱਤੀ ਜਾਵੇ। ਇਸ ਮੌਕੇ ਤੇ ਡੇਲੀਵੇਜ ਯੂਨੀਅਨ ਦੇ ਪ੍ਰਧਾਨ ਰਾਜਵੀਰ ਸਿੰਘ ਨੇ ਕਿਹਾ ਕਿ ਬੀ ਬੀ.ਐਮ.ਬੀ ਵਿਭਾਗ ਵੱਲੋਂ ਸਾਡੇ ਨਾਲ ਪਿਛਲੇ ਸਮੇਂ ਤੋਂ ਹੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਦੋਂ ਕਿ ਇਹਨਾਂ ਕੋਲ ਕੰਮ ਹੋਣ ਦੇ ਬਾਵਜੂਦ ਵੀ ਅਤੇ ਦਰਜਾ ਚਾਰ ਦੀਆਂ ਸੈਕੜੇ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਵੀ ਸਾਨੂੰ ਲਗਾਤਾਰ ਕੰਮ ਨਹੀਂ ਦਿੱਤਾ ਜਾ ਰਿਹਾ ਇਹਨਾਂ ਵਲੋ ਲਾਰੇ ਲੱਪੇ ਲਾ ਕੇ ਟਾਈਮ ਪਾਸ ਕੀਤੀ ਜਾ ਰਿਹਾ ਹੈ ਅਸੀ ਫੈਸਲਾ ਲਿਆ ਹੈ, ਕੇ ਜਿਸ ਦਿਨ ਵੀ ਸਾਨੂੰ ਕੰਮ ਤੇ ਹਟਾਇਆ ਗਿਆ ਉਸ ਤੋਂ ਦੂਜੇ ਦਿਨ ਹੀ ਮੁੱਖ ਇੰਜੀਨੀਅਰ ਦੇ ਦਫਤਰ ਮੂਹਰੇ ਦਿਨ ਰਾਤ ਦਾ ਧਰਨਾ ਦੇਣ ਲਈ ਮਜਬੂਰ ਹੋਵਾਗੇ। ਮਹਿਲਾ ਕਮੇਟੀ ਆਗੂਆਂ ਨੇ ਕਿਹਾ ਕਿ ਮੁੱਖ ਇੰਜੀਨੀਅਰ ਵੱਲੋਂ ਵਰਕਰਾਂ ਨਾਲ ਕੀਤੀ ਜਾ ਰਹੀ ਧੱਕੇਸਾਹੀ ਨੂੰ ਹੁਣ ਲੰਬੇ ਸਮੇਂ ਤੱਕ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।ਸਾਡੀ ਕਮੇਟੀ ਵੱਲੋਂ ਪਹਿਲਾਂ ਹੀ ਪ੍ਰੈੱਸ ਨੋਟ ਭੇਜ ਕੇ ਇਹ ਚੇਤਾਵਨੀ ਦੇ ਦਿੱਤੀ ਗਈ ਹੈ ਕੇ ਜੇਕਰ ਚੀਫ ਵਲੋ ਵਰਕਰਾਂ ਦੇ ਮੰਗਾਂ ਦਾ ਹੱਲ ਅਤੇ ਮ੍ਰਿਤਕ ਵਰਕਰਾਂ ਦੇ ਪਰਿਵਾਰਾਂ ਦੇ ਮੰਗਾਂ ਦਾ ਹੱਲ ਫੋਰੀ ਨਾ ਕੀਤਾ ਗਿਆ ਅਤੇ ਇੰਜੀਨੀਅਰ ਵੱਲੋਂ ਜੋਂ ਵਰਕਰਾਂ ਨਾਲ ਘਟੀਆ ਵਿਵਹਾਰ ਕੀਤੀ ਜਾ ਰਿਹਾ ਹੈ, ਉਸ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਇੰਜੀਨੀਅਰ ਵਿਰੁੱਧ ਧਰਨੇ ਪਰਦਰਸ਼ ਆਦਿ ਕਰਨ ਲਈ ਮਜ਼ਬੂਰ ਹੋਵੇਗੀ। ਆਗੂਆਂ ਨੇ ਮੁੱਖ ਇੰਜੀਨੀਅਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਰਕਰਾਂ ਪ੍ਰਤੀ ਜੋਂ ਆਪਣਾ ਘਟੀਆ ਰਵਈਆ ਅਪਣਾਇਆ ਹੋਇਆ ਹੈ ਉਸ ਵਿੱਚ ਬਦਲਾਅ ਨਾ ਕੀਤਾ ਗਿਆ ਤੇ ਚੀਫ ਵੱਲੋਂ ਧੱਕੇ ਨਾਲ ਕੀਤੀਆਂ ਬਦਲੀਆਂ ਨੂੰ ਫੋਰੀ ਰੱਦ ਨਾ ਕੀਤਾ ਗਿਆ ਅਤੇ ਯੂਨੀਅਨ ਵੱਲੋਂ ਪੱਤਰ ਨੰਬਰ 413-26 ਮਿਤੀ 12-11-2024 ਵਿੱਚ ਦਰਜ ਮੰਗਾਂ ਦਾ 15-20 ਦਿਨਾਂ ਵਿੱਚ ਹੱਲ ਨਾ ਕੀਤਾ ਗਿਆ ਤਾਂ ਬੀ.ਬੀ.ਐਮ.ਬੀ ਵਰਕਰ ਯੂਨੀਅਨ ਨੂੰ ਮੁੱਖ ਇੰਜੀਨੀਅਰ ਦੀ ਧੱਕੇਸ਼ਾਹੀ ਤੋਂ ਪਰੇਸ਼ਾਨ ਹੋ ਕੇ ਮਿਤੀ 25 ਫਰਵਰੀ ਨੂੰ ਮੁੱਖ ਇੰਜੀਨੀਅਰ ਦੀ ਰਹਾਈਸ਼ ਮੋਹਰੇ ਧਰਨਾ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪਵੇਗਾ, ਜਿਸ ਦੀ ਜਿੰਮੇਵਾਰੀ ਮੁੱਖ ਇੰਜੀਨੀਅਰ ਭਾਖੜਾ ਡੈਮ ਦੀ ਹੋਵੇਗੀ।
ਇਸ ਮੌਕੇ ਦਿਆ ਨੰਦ ਜੋਸ਼ੀ, ਗੁਰਪ੍ਰਸਾਦ,ਸਿਕੰਦਰ ਸਿੰਘ, ਬਲਜਿੰਦਰ ਸਿੰਘ, ਹੇਮ ਰਾਜ, ਕੁਲਦੀਪ ਸਿੰਘ, ਚਰਨ ਸਿੰਘ, ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ,ਰਾਜਿੰਦਰ ਸਿੰਘ,ਬਿਸ਼ਨ ਦਾਸ ਆਦਿ।
ਡੇਲ੍ਹੀਵੇਜ ਯੂਨੀਅਨ ਤੋਂ ਨਰਿੰਦਰ ਕੁਮਾਰ, ਰਾਕੇਸ਼ ਕੁਮਾਰ, ਰਮਨ, ਕੈਲਾਸ਼ ਕੁਮਾਰ, ਚੇਤ ਰਾਮ , ਹੇਮ ਰਾਜ, ਬਲਕਾਰ ਸਿੰਘ, ਜਗਤਾਰ ਸਿੰਘ, ਹੁਕਮ ਚੰਦ, ਇੰਦਰਾਜ਼ ਆਦਿ।
ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਵਿੱਚੋ – ਆਸ਼ਾ ਜੋਸ਼ੀ , ਅਨੀਤਾ ਜੋਸ਼ੀ, ਰਾਧਾ, ਮਮਤਾ, ਚਰਣਜੀਤ ਕੌਰ, ਸੁਰਿੰਦਰ ਕੌਰ, ਅਮਰਜੀਤ ਕੌਰ,ਬਿਮਲਾ ਦੇਵੀ, ਕਮਲਜੀਤ ਕੌਰ, ਆਦਿ ਵਿਸ਼ੇਸ਼ ਰੂਪ ਵਿੱਚ ਹਾਜਰ ਸਨ।