ਮੋਹਾਲੀ 23 ਜਨਵਰੀ ,ਬੋਲੇ ਪੰਜਾਬ ਬਿਊਰੋ :
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸਰਪ੍ਰਸਤ ਹਾਕਮ ਸਿੰਘ ਅਤੇ ਸੂਬਾ ਪ੍ਰਧਾਨ ਸੰਜੀਵ ਕੁਮਾਰ, ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ, ਵਿਤ ਸਕੱਤਰ ਰਾਮਵੀਰ ਸਿੰਘ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਤਿੰਨ ਸਾਲਾਂ ਦੌਰਾਨ ਸਿਰਫ਼ ਇੱਕ ਵਾਰ 2022 ਵਿੱਚ ਲੈਕਚਰਾਰ ਤੋਂ ਪਦਉੱਨਤ ਕਰ ਕੇ ਪ੍ਰਿੰਸੀਪਲ ਲਗਾਇਆ ਗਿਆ ਹੈ ਜਿਸ ਕਾਰਨ ਪੰਜਾਬ ਵਿੱਚ ਸੈਂਕੜੇ ਸਕੂਲ ਮੁੱਖੀ ਵਿਹੀਣ ਹੋ ਗਏ ਹਨ| ਸਿੱਖਿਆ ਵਿਭਾਗ ਵੱਲੋਂ ਸਕੂਲ ਸਿੱਖਿਆ ਦੇ ਸੁਧਾਰ ਤੇ ਸਕੂਲ ਦੇ ਨਾਮ ਬਦਲਕੇ ਸਿੱਖਿਆ ਸੁਧਾਰ ਦੇ ਵੱਡੇ ਵੱਡੇ ਦਾਅਵੇਂ ਕੀਤੇ ਜਾ ਰਹੇ ਹਨ। ਮਜ਼ੂਦਾ ਸਮੇਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 850 ਸਕੂਲ ਬਿੰਨਾ ਪ੍ਰਿੰਸੀਪਲ ਚਲ ਰਹੇ ਹਨ ਜੋ 31 ਮਾਰਚ 2025 ਤੱਕ 80 ਅਤੇ 30 ਜੂਨ 2025 ਤੱਕ 100 ਪ੍ਰਿੰਸੀਪਲ ਹੋਰ ਸੇਵਾਮੁਕਤ ਹੋ ਜਾਣ ਦੀ ਸੰਭਾਵਨਾ ਕਰਕੇ ਇਹ ਗਿਣਤੀ 950 ਹੋ ਜਾਣ ਦੀ ਸੰਭਾਵਨਾ ਹੈ।ਸ੍ਰੀ ਸੰਜੀਵ ਨੇ ਕਿਹਾ ਕਿ ਸਕੂਲੀ ਸਿੱਖਿਆ ਵਿੱਚ ਸੁਧਾਰ ਲਈ ਖਾਲੀ ਆਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਅਤੇ ਖਾਲੀ ਸਕੂਲ ਮੁਖੀਆ ਦੀਆ ਆਸਾਮੀਆਂ ਭਰਨ ਲਈ 2018 ਦੇ ਨਿਯਮਾ ਵਿੱਚ ਸੋਧ ਕਰਕੇ ਪਦਉੱਨਤ ਕਰਨ ਦਾ ਕੋਟਾ ਪਹਿਲਾ ਵਾਗ ਸੌ ਪ੍ਰਤੀਸ਼ਤ ਕੀਤਾ ਜਾਏ ਤਾ ਹੀ ਸਕੂਲ ਮੁਖੀਆ ਦੀਆ ਆਸਾਮੀਆਂ ਭਰੀਆਂ ਜਾ ਸਕਦੀਆ ਹਨ।
ਯੂਨੀਅਨ ਦੇ ਸੂਬਾ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਅਤੇ ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ ਨੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਜੀ ਨੂੰ ਅਪੀਲ ਕਰ ਕੇ ਕਿਹਾ ਕਿ ਸਿਹਤ ਵਿਭਾਗ ਵਾਂਗ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਏ ਸੀ ਪੀ ਦਾ ਲਾਭ ਦਿੱਤਾ ਜਾਵੇ ਅਤੇ ਰੋਕਿਆ ਹੋਇਆ ਪੇਂਡੂ ਭੱਤਾ ਬਹਾਲ ਕੀਤਾ ਜਾਏ ਸਾਰੇ ਸਾਇੰਸ ਗਰੁਪ ਵਾਲੇ ਸਕੂਲਾਂ ਵਿੱਚ ਖਾਲੀ ਨੂੰ ਪਹਿਲ ਦੇ ਅਧਾਰ ਤੇ ਪਦਉੱਨਤ ਕਰ ਕੇ ਭਰਨ ਦੇ ਨਾਲ਼ ਨਾਲ਼ ਰਿਵਰਸ਼ਨ ਅਧੀਨ ਆਏ ਲੈਕਚਰਾਰਾ ਦੇ ਰੋਕੇ ਗਏ ਏ ਸੀ ਪੀ ਤੁਰੰਤ ਬਹਾਲ ਕੀਤੇ ਜਾਣ|ਸਾਰੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਫਾਈ ਸੇਵਕਾਂ ਦੀ ਰੈਗੂਲਰ ਤੈਨਾਤੀ ਯਕੀਨੀ ਬਣਾਇਆ ਜਾਵੇ।
ਸੂਬਾ ਪ੍ਰਧਾਨ ਸੰਜੀਵ ਕੁਮਾਰ , ਮੀਤ ਪ੍ਰਧਾਨ ਅਤੇ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਬਿੰਨਾ ਪ੍ਰਿੰਸੀਪਲ ਚਲ ਰਹੇ ਹਨ ਉਹਨਾਂ ਪ੍ਰਬੰਧ ਸੀਨੀਅਰ ਲੈਕਚਰਾਰ ਕਰ ਰਹੇ ਹਨ| ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ, ਸਿੱਖਿਆ ਮੰਤਰੀ ਤੋਂ ਪੂਰ ਜੋਰ ਮੰਗ ਕੀਤੀ ਕਿ ਸਕੂਲਾਂ ਵਿੱਚ ਲੈਕਚਰਾਰ ਕਾਡਰ ਦੀਆਂ ਅਸਾਮੀਆਂ ਪੂਰੀਆਂ ਕੀਤੀਆਂ ਜਾਣ, ਘੱਟ ਅਸਾਮੀਆਂ ਵਾਲੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬਣਦੀਆਂ ਅਸਾਮੀਆਂ ਮੰਨਜ਼ੂਰ ਕੀਤੀਆਂ ਜਾਣ, ਜਿਹੜੇ ਸਕੂਲ ਮੁੱਖੀ ਵਾਧੂ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ ਉਹਨਾਂ ਨੂੰ ਪ੍ਰਤਿਨਿਯੁਕਤੀ ਭੱਤਾ ਦਿੱਤਾ ਜਾਵੇ ਅਤੇ ਦੂਜੇ ਇੰਚਾਰਜ ਲੈਕਚਰਾਰਾ ਨੂੰ ਪ੍ਰਬੰਧਕੀ ਆਸਾਮੀ ਤੇ ਕੰਮ ਕਰਨ ਦੇ ਇਵਜ਼ ਵਜੋਂ ਤਜ਼ਰਬਾ ਅਤੇ ਬਣਦਾ ਭੱਤਾ ਦਿੱਤਾ ਜਾਵੇ