ਡੋਨਲਡ ਟਰੰਪ ਨੇ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

ਸੰਸਾਰ ਚੰਡੀਗੜ੍ਹ ਪੰਜਾਬ

ਵਾਸ਼ਿੰਗਟਨ, 21 ਜਨਵਰੀ,ਬੋਲੇ ਪੰਜਾਬ ਬਿਊਰੋ :
ਰਿਪਬਲਿਕਨ ਆਗੂ ਡੋਨਲਡ ਟਰੰਪ (78) ਨੇ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ। ਯੂਐੱਸ ਕੈਪੀਟਲ ਵਿੱਚ ਹੋਏ ਸ਼ਾਨਦਾਰ ਸਮਾਗਮ ਵਿੱਚ, ਚੀਫ਼ ਜਸਟਿਸ ਜੌਹਨ ਰੌਬਰਟਸ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ।
ਟਰੰਪ ਨੇ ਆਪਣੀ ਪਰਿਵਾਰਕ ਬਾਈਬਲ ਦੇ ਨਾਲ ਨਾਲ ਅਬਰਾਹਮ ਲਿੰਕਨ ਦੀ ਇਤਿਹਾਸਕ ਬਾਈਬਲ ’ਤੇ ਹੱਥ ਰੱਖ ਕੇ ਸਹੁੰ ਚੁੱਕੀ। ਇਸ ਦੌਰਾਨ, ਕੈਪੀਟਲ ਲੋਕਾਂ ਦੀਆਂ ਤਾੜੀਆਂ ਅਤੇ ਤੋਪਾਂ ਦੀ ਆਵਾਜ ਨਾਲ ਗੂੰਜਿਆ।
ਨਵਾਂ ਕਾਰਜਕਾਲ ਸ਼ੁਰੂ ਕਰਦਿਆਂ ਟਰੰਪ ਨੇ ਅਮਰੀਕੀ ਅਦਾਰਿਆਂ ਨੂੰ ਨਵੇਂ ਮਿਆਰਾਂ ’ਤੇ ਲੈ ਜਾਣ ਦਾ ਵਾਇਦਾ ਕੀਤਾ ਹੈ। ਸਮਾਗਮ ਦੌਰਾਨ ਉਪ ਰਾਸ਼ਟਰਪਤੀ ਜੇਡੀ ਵਾਂਸ ਨੇ ਆਪਣੀ ਪੜਦਾਦੀ ਵੱਲੋਂ ਦਿੱਤੀ ਬਾਈਬਲ ’ਤੇ ਹੱਥ ਰੱਖ ਸਹੁੰ ਚੁੱਕੀ।
ਟਰੰਪ ਨੇ ਕਿਹਾ, “ਇਹ ਸਿਰਫ ਮੇਰੀ ਜਿੱਤ ਨਹੀਂ, ਸਗੋਂ ਹਰ ਅਮਰੀਕੀ ਦੀ ਜਿੱਤ ਹੈ। ਅਸੀਂ ਮਿਲ ਕੇ ਅਮਰੀਕਾ ਨੂੰ ਮਹਾਨ ਬਨਾਉਣ ਦਾ ਸਫਰ ਅੱਗੇ ਲੈ ਕੇ ਜਾਵਾਂਗੇ।”

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।