ਚੰਡੀਗੜ੍ਹ, 20 ਜਨਵਰੀ,ਬੋਲੇ ਪੰਜਾਬ ਬਿਊਰੋ :
ਪੰਜਾਬ ਵਿੱਚ ਜਲਦ ਹੀ ਪਾਣੀ ਦੇ ਅੰਦਰ ਬਸ ਚਲਾਈ ਜਾਵੇਗੀ। ਇਸ ਲਈ ਰਾਜ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਝੀਲ ਵਿੱਚ ਵਾਟਰ ਬੱਸਾਂ ਚਲਾਉਣ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਜਲ ਬੱਸ ਦੇ ਸੰਚਾਲਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।
ਹੁਣ ਸੈਰ-ਸਪਾਟਾ ਵਿਭਾਗ ਨੇ ਹਰੀਕੇ ਵਿੱਚ ਖੜ੍ਹੀ ਵਾਟਰ ਬੱਸ ਦੀ ਜਾਂਚ ਕੀਤੀ ਹੈ। ਰਣਜੀਤ ਸਾਗਰ ਝੀਲ ਵਿੱਚ ਇਸ ਜਲ ਬੱਸ ਦੇ ਸਚਾਲਨ ਤੋਂ ਪਹਿਲਾਂ ਵਨ ਵਿਭਾਗ ਤੋਂ ਵੀ ਸਲਾਹ ਲੈਣ ਦੀ ਯੋਜਨਾ ਬਣਾਈ ਜਾ ਸਕਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜਾਨੇ ਤੋਂ ਕਰੋੜਾਂ ਰੁਪਏ ਖਰਚ ਕਰ ਕੇ ਖਰੀਦੀ ਗਈ ਵਾਟਰ ਬੱਸ ਖਰਾਬ ਹੋਣ ਲੱਗੀ ਸੀ। ਇਸਦਾ ਫਿਰ ਫਿਟਨਸ ਪ੍ਰਮਾਣ ਪੱਤਰ ਮਿਲਣ ਤੋਂ ਬਾਅਦ ਜਲ ਬੱਸ ਚਲਾਈ ਜਾਵੇਗੀ ਅਤੇ ਇਸ ਸਬੰਧੀ ਕੁਝ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।