ਚੰਡੀਗੜ੍ਹ ਟ੍ਰਾਈਸਿਟੀ ਆਈਟੀ ਅਤੇ ਇੰਨੋਵੇਸਨ ਦਾ  ਉੱਭਰਦਾ ਹੋਇਆ ਹੱਬ : ਅਮਨ ਅਰੋੜਾ

ਚੰਡੀਗੜ੍ਹ

ਚੰਡੀਗੜ੍ਹ ਆਈਟੀ ਪਾਰਕ ਵਿੱਚ ਆਈਟੀਬੀਡੀ ਦਾ ਉਦਘਾਟਨ ਕਰਨ ਲਈ ਕੈਬਨਿਟ ਮੰਤਰੀ ਪਹੁੰਚੇ

ਚੰਡੀਗੜ੍ਹ 19 ਜਨਵਰੀ ,ਬੋਲੇ ਪੰਜਾਬ ਬਿਊਰੋ :

ਚੰਡੀਗੜ੍ਹ,  ਦਿੱਲੀ ਐਨਸੀਆਰ ਤੋਂ ਬਾਅਦ ਚੰਡੀਗੜ੍ਹ ਟ੍ਰਾਈਸਿਟੀ ਉੱਤਰੀ ਭਾਰਤ ਦੇ ਇੱਕ ਪ੍ਰਗਤੀਸ਼ੀਲ ਆਈਟੀ ਅਤੇ  ਇੰਨੋਵੇਸਨ ਕੇਂਦਰ ਵਜੋਂ ਉੱਭਰ ਰਿਹਾ ਹੈ। ਪਿਛਲੇ ਸਾਲਾਂ ਵਿੱਚ, ਕਾਰਪੋਰੇਟ ਅਤੇ ਆਈਟੀ ਕੰਪਨੀਆਂ ਨੇ ਇੱਕ ਪਾਸੇ, ਇਸ ਖੇਤਰ ਦੇ ਨੌਜਵਾਨਾਂ ਦੀ ਪ੍ਰਤਿਭਾ ਅਤੇ ਪੇਸ਼ੇਵਰਤਾ ਨੂੰ ਵਧਾਇਆ ਹੈ ਅਤੇ ਦੂਜੇ ਪਾਸੇ, ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਹੈ। ਇਹ ਭਾਵ ਪੰਜਾਬ ਸਰਕਾਰ ਦੇ ਰੁਜ਼ਗਾਰ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਚੰਡੀਗੜ੍ਹ ਵਿੱਚ ਅਮਰੀਕੀ ਆਈਟੀ ਕੰਪਨੀ – ਆਈਟੀ ਬਾਏ ਡਿਜ਼ਾਈਨ  (ਆਈਟੀਬੀਡੀ) ਦੇ ਨਵੇਂ ਦਫ਼ਤਰ ਦੇ ਉਦਘਾਟਨ ਮੌਕੇ ਪ੍ਰਗਟ ਕੀਤੀ। ਅਰੋੜਾ ਨੇ ਕਿਹਾ ਕਿ ਕਾਰਪੋਰੇਟ, ਖਾਸ ਕਰਕੇ ਆਈਟੀ ਦਿੱਗਜਾਂ ਨੇ ਆਪਣਾ ਧਿਆਨ ਚੰਡੀਗੜ੍ਹ ਅਤੇ ਟ੍ਰਾਈਸਿਟੀ ‘ਤੇ ਕੇਂਦਰਿਤ ਕੀਤਾ ਹੈ। ਪੰਜਾਬ ਵਿੱਚ ਵੀ ਆਈਟੀ ਪੇਸ਼ੇਵਰਾਂ ਅਤੇ ਪ੍ਰਤਿਭਾਵਾਂ ਨੂੰ ਨਿਖਾਰਨ ਦੀ ਲੋੜ ਹੈ ਜਿਸ ਲਈ ਕੰਪਨੀਆਂ ਨੂੰ ਮੋਹਾਲੀ ਅਤੇ ਹੋਰ ਸ਼ਹਿਰਾਂ ਵਿੱਚ ਦਿਲਚਸਪੀ ਦਿਖਾਉਣੀ ਚਾਹੀਦੀ ਹੈ। ਸਿੰਗਲ ਵਿੰਡੋ ਕਲੀਅਰੈਂਸ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਇਨ੍ਹਾਂ ਕਾਰਪੋਰੇਟਾਂ ਲਈ ਰਸਤਾ ਆਸਾਨ ਬਣਾ ਦੇਵੇਗੀ।

ਆਈਟੀਬੀਡੀ  ਨੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਰੁਜ਼ਗਾਰ ਦੇ ਮੌਕਿਆਂ, ਹੁਨਰ ਵਿਕਾਸ ਅਤੇ ਤਕਨੀਕੀ ਨਵੀਨਤਾ ਨੂੰ ਮਜ਼ਬੂਤ ਕਰਨ ਲਈ ਆਪਣੇ ਵਿਸ਼ਵਵਿਆਪੀ ਵਿਸਥਾਰ ਦੇ ਹਿੱਸੇ ਵਜੋਂ ਭਾਰਤ ਵਿੱਚ 5 ਮਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਹੈ। ਇਸ ਸਬੰਧ ਵਿੱਚ, ਆਈਟੀ ਪਾਰਕ ਵਿੱਚ ਸਥਿਤ ਇਹ ਨਵਾਂ ਦਫ਼ਤਰ ਚੰਡੀਗੜ੍ਹ ਦੇ ਆਈਟੀ ਪ੍ਰਤਿਭਾ ਪੂਲ ਨੂੰ ਲਾਭ ਪਹੁੰਚਾਉਣ ਵਿੱਚ ਪ੍ਰਭਾਵਸ਼ਾਲੀ ਸਾਬਤ ਹੋਵੇਗਾ। ਇਸਦੀ ਯੋਜਨਾ ਅਗਲੇ 12 ਮਹੀਨਿਆਂ ਦੇ ਅੰਦਰ ਆਪਣੇ ਕਰਮਚਾਰੀਆਂ ਦੀ ਗਿਣਤੀ 650 ਤੋਂ ਵਧਾ ਕੇ 1,200 ਤੋਂ ਵੱਧ ਕਰਨ ਦੀ ਹੈ।

ਇਸ ਮੌਕੇ ‘ਤੇ, ਆਈਟੀਬੀਡੀ ਦੇ ਕਰਮਚਾਰੀਆਂ ਨੇ ਸਿੰਗਲ-ਯੂਜ਼ ਪਲਾਸਟਿਕ ਨੂੰ ਖਤਮ ਕਰਨ ਅਤੇ ਬਾਇਓ-ਕੰਪੋਸਟੇਬਲ ਵਿਕਲਪਾਂ ਵੱਲ ਜਾਣ ਦੀ ਸਹੁੰ ਵੀ ਚੁੱਕੀ। ਕੰਪਨੀ ਆਪਣੇ ਕਰਮਚਾਰੀਆਂ ਨੂੰ ਸਥਿਰਤਾ ਸਿਖਲਾਈ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਦਫਤਰ ਦੇ ਅੰਦਰ ਅਤੇ ਬਾਹਰ ਵਾਤਾਵਰਣ-ਅਨੁਕੂਲ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ।

ਇਸ ਐਲਾਨ ‘ਤੇ ਬੋਲਦਿਆਂ, ਆਈਟੀਬੀਡੀ ਦੇ ਸੀਈਓ ਸੰਨੀ ਕਾਇਲਾ ਨੇ ਕਿਹਾ ਕਿ ਇਹ ਨਿਵੇਸ਼ ਭਾਰਤ ਦੀ ਨਵੀਨਤਾ ਨੂੰ ਅੱਗੇ ਵਧਾਉਣ, ਆਈਟੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਵਿੱਚ ਆਈਟੀ ਈਕੋਸਿਸਟਮ ਵਿੱਚ ਯੋਗਦਾਨ ਪਾਉਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।