ਸੁਲਤਾਨਪੁਰ ਲੋਧੀ, 17 ਜਨਵਰੀ, ਬੋਲੇ ਪੰਜਾਬ ਬਿਊਰੋ :
ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਹਜਹਾਨਪੁਰ ਤੋਂ ਅੱਜ ਤੜਕਸਾਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।ਇੱਕ ਨੌਜਵਾਨ ਦੀ ਲਾਸ਼ ਕਿਸਾਨ ਦੀ ਮੋਟਰ ਤੋਂ ਸ਼ੱਕੀ ਹਾਲਾਤਾਂ ’ਚ ਬਰਾਮਦ ਹੋਈ ਹੈ। ਲਾਸ਼ ਕਿਸਾਨ ਦੀ ਮੋਟਰ ਦੇ ਪਾਣੀ ਵਾਲੇ ਚੁਬੱਚੇ ਵਿੱਚ ਮਿਲੀ ਹੈ। ਨੌਜਵਾਨ ਦੀ ਉਮਰ ਕਰੀਬ 30 ਸਾਲ ਹੈ ਤੇ ਫਿਲਹਾਲ ਉਸਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿੱਚ ਸ਼ਨਾਖ਼ਤ ਲਈ ਰਖਵਾ ਦਿੱਤਾ ਹੈ।